ਵਿਆਹ ਦੀ 37ਵੀਂ ਵਰ੍ਹੇਗੰਢ ਮੌਕੇ ਅਨੁਪਮ ਖੇਰ ਨੇ ਸ਼ਾਂਝੀ ਕੀਤੀ ਵਿਆਹ ਦੇ ਸਮੇਂ ਦੀ ਅਣਦੇਖੀ ਤਸਵੀਰ

written by Pushp Raj | August 26, 2022

Anupam Kher and Kirron Kher: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਅਤੇ ਉਨ੍ਹਾਂ ਦੀ ਪਤਨੀ ਕਿਰਨ ਖੇਰ ਅੱਜ ਆਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਅਨੁਪਮ ਖੇਰ ਨੇ ਆਪਣੇ ਵਿਆਹ ਦੀਆਂ ਕੁਝ ਅਣਦੇਖੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

image source instagram

ਅਨੁਪਮ ਖੇਰ 26 ਅਗਸਤ ਨੂੰ ਯਾਨੀ ਕਿ ਅੱਜ ਆਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਅਨੁਪਮ ਖੇਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀ ਹੈ।

ਇਹ ਤਸਵੀਰ ਵਿਆਹ ਦੇ ਮੰਡਪ ਦੀ ਹੈ, ਜਿਸ 'ਚ ਕਿਰਨ ਖੇਰ ਅਤੇ ਅਨੁਪਮ ਖੇਰ ਵਿਆਹ ਦੇ ਕੱਪੜੇ ਪਹਿਨੇ ਖੜ੍ਹੇ ਹਨ। ਅਨੁਪਮ ਖੇਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ। ਇਸ ਤਸਵੀਰ ਨੂੰ ਸ਼ੇਅਰ ਅਨੁਪਮ ਨੇ ਪਤਨੀ ਕਿਰਨ ਖੇਰ ਦੇ ਲਈ ਇੱਕ ਸੰਦੇਸ਼ ਵੀ ਲਿਖਿਆ ਹੈ।

image source instagram

ਅਨੁਪਮ ਖੇਰ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Happy anniversary dearest #Kirron. Dug out this pic of our wedding 37years ago from the Treasure Trunk of my father during my recent visit to Shimla!😍! May God give you all the happiness, long and healthy life. सालगिरह मुबारक! 😍🌺😍 #MarriageAnniversary #Kirron #Anupam #37Years #Pushkarnath"

ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਤਸਵੀਰ 'ਤੇ ਕਮੈਂਟ ਕਰ ਬਾਲੀਵੁੱਡ ਜੋੜੇ ਨੂੰ ਵਧਾਈ ਦੇ ਰਹੇ ਹਨ, ਇੱਥੋਂ ਤੱਕ ਕਿ ਕਈ ਬਾਲੀਵੁੱਡ ਸੈਲੇਬਸ ਨੇ ਵੀ ਅਨੁਪਮ ਖੇਰ ਤੇ ਕਿਰਨ ਖੇਰ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ। ਅਨੁਪਮ ਨੂੰ ਇਸ ਪੋਸਟ 'ਤੇ ਵਧਾਈ ਦਿੰਦੇ ਹੋਏ, ਅਦਾਕਾਰਾ ਮਹਿਮਾ ਚੌਧਰੀ ਨੇ ਲਿਖਿਆ, 'ਤੁਹਾਨੂੰ ਦੋਹਾਂ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ ਅਤੇ ਤੁਹਾਡਾ ਅੱਗੇ ਦਾ ਸਫ਼ਰ ਸੁਹਾਨਾ ਰਹੇ। ਅੱਜ ਵੀ ਤੁਸੀਂ ਪਹਿਲਾਂ ਵਾਂਗ ਹੀ ਵਿਖਾਈ ਦੇ ਰਹੇ ਹੋ।

image source instagram

ਹੋਰ ਪੜ੍ਹੋ: ਬੁਰੀ ਖ਼ਬਰ! ਨਹੀਂ ਰਹੇ ਮਸ਼ਹੂਰ ਡਾਇਰੈਕਟਰ ਮਣੀ ਨਾਗਰਾਜ, ਜਾਣੋ ਮੌਤ ਦੀ ਵਜ੍ਹਾ

ਦੱਸ ਦੇਈਏ ਕਿ ਅਨੁਪਮ ਖੇਰ ਅਤੇ ਕਿਰਨ ਖੇਰ ਦਾ ਵਿਆਹ ਸਾਲ 1985 ਵਿੱਚ ਹੋਇਆ ਸੀ। ਅਨੁਪਮ ਅਤੇ ਕਿਰਨ ਦੋਵੇਂ ਹੀ ਤਲਾਕਸ਼ੁਦਾ ਸਨ। ਅਨੁਪਮ ਦੀ ਪਹਿਲੀ ਪਤਨੀ ਦਾ ਨਾਮ ਮਧੂਮਤੀ ਕਪੂਰ ਸੀ, ਜਿਸ ਨਾਲ ਅਨੁਪਮ ਨੇ ਸਾਲ 1979 ਵਿੱਚ ਵਿਆਹ ਕੀਤਾ ਸੀ ਅਤੇ ਉਸੇ ਸਾਲ ਉਨ੍ਹਾਂ ਦਾ ਵਿਆਹ ਟੁੱਟ ਗਿਆ ਸੀ। ਇਸ ਦੇ ਨਾਲ ਹੀ ਕਿਰਨ ਖੇਰ ਦੇ ਪਹਿਲੇ ਪਤੀ ਅਦਾਕਾਰ ਗੌਤਮ ਬੇਰੀ ਸਨ। ਕਿਰਨ ਅਤੇ ਗੌਤਮ ਦਾ ਰਿਸ਼ਤਾ 6 ਸਾਲ (1979-85) ਤੱਕ ਚੱਲਿਆ। ਫਿਲਹਾਲ ਇਹ ਜੋੜਾ ਅੱਜ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।

 

View this post on Instagram

 

A post shared by Anupam Kher (@anupampkher)

You may also like