Advertisment

ਬਾਲੀਵੁੱਡ ਤੋਂ ਆਈ ਇੱਕ ਹੋਰ ਦੁੱਖਦਾਈ ਖ਼ਬਰ, ਮਸ਼ਹੂਰ ਗਾਇਕਾ ਦੇ ਬੇਟੇ ਦਾ 35 ਸਾਲ ਦੀ ਉਮਰ ’ਚ ਦਿਹਾਂਤ

author-image
By Rupinder Kaler
New Update
ਬਾਲੀਵੁੱਡ ਤੋਂ ਆਈ ਇੱਕ ਹੋਰ ਦੁੱਖਦਾਈ ਖ਼ਬਰ, ਮਸ਼ਹੂਰ ਗਾਇਕਾ ਦੇ ਬੇਟੇ ਦਾ 35 ਸਾਲ ਦੀ ਉਮਰ ’ਚ ਦਿਹਾਂਤ
Advertisment
ਬਾਲੀਵੁੱਡ ਤੋਂ ਇੱਕ ਹੋਰ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਮਸ਼ਹੂਰ ਗਾਇਆ ਅਨੁਰਾਧਾ ਪੌਡਵਾਲ ਦੇ ਬੇਟੇ ਅਦਿੱਤਯ ਪੌਡਵਾਲ ਦਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਕਿਡਨੀ ਦੀ ਬਿਮਾਰੀ ਨਾਲ ਗ੍ਰਸਤ ਸਨ । ਉਹਨਾਂ ਦੀ ਉਮਰ 35 ਸਾਲ ਸੀ ਉਹ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ । ਅਨੁਰਾਧਾ ਪੌਡਵਾਲ ਮਸ਼ਹੂਰ ਪਲੇਬੈਕ ਸਿੰਗਰ ਹਨ । ਉਹਨਾਂ ਦੇ ਬੇਟੇ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।
Advertisment
ਅਨੁਰਾਧਾ ਦਾ ਪੂਰਾ ਪਰਿਵਾਰ ਗਮਗੀਨ ਹੋ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ । ਉਹਨਾਂ ਦੀ ਕਿਡਨੀ ਫੇਲ ਹੋਣ ਕਰਕੇ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ । ਇਸ ਦੁੱਖਦਾਈ ਖ਼ਬਰ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਸ਼ੇਅਰ ਹੋ ਰਹੀਆਂ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment