ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਣਨ ਵਾਲੇ ਨੇ ਮੰਮੀ-ਪਾਪਾ, ਅਦਾਕਾਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ਕਦੋਂ ਆਵੇਗਾ ਨੰਨ੍ਹਾ ਮਹਿਮਾਨ

written by Lajwinder kaur | August 27, 2020

ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆਈ ਹੈ । ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਬੇਬੀ ਬੰਪ ਨੂੰ ਸ਼ੋ ਕਰਦੇ ਹੋਈ ਇੱਕ ਤਸਵੀਰ ਪੋਸਟ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ । ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਹੁਤ ਜਲਦ ਮੰਮੀ ਪਾਪਾ ਬਣਨ ਵਾਲੇ ਨੇ ।  ਐਕਟਰੈੱਸ ਨੇ ਵਿਰਾਟ ਕੋਹਲੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ‘ਤੇ ਫਿਰ, ਅਸੀਂ ਤਿੰਨ ਹੋ ਜਾਵਾਂਗੇ। ਜਨਵਰੀ 2021 ਵਿਚ ਆ ਰਿਹਾ ਹੈ।’  ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟਸ ਆ ਚੁੱਕੇ ਨੇ । ਇਸ ਪੋਸਟ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ । ਪ੍ਰਿਯੰਕਾ ਚੋਪੜਾ, ਤਾਪਸੀ ਪੰਨੂ, ਦਿਆ ਮਿਰਜ਼ਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਕਮੈਂਟਸ ਕਰਕੇ ਅਨੁਸ਼ਕਾ ਤੇ ਵਿਰਾਟ ਨੂੰ ਮੁਬਾਰਕਾਂ ਦਿੱਤੀਆਂ ਨੇ ।

0 Comments
0

You may also like