ਅਨੁਸ਼ਕਾ ਅਤੇ ਵਿਰਾਟ ਦੀ ਰਿਸੈਪਸ਼ਨ ਦੇ ਕਾਰਡ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ, ਜਾਣੋ ਕੀ ਹੈ ਖਾਸ!

Written by  Gourav Kochhar   |  December 14th 2017 10:57 AM  |  Updated: December 15th 2017 06:17 AM

ਅਨੁਸ਼ਕਾ ਅਤੇ ਵਿਰਾਟ ਦੀ ਰਿਸੈਪਸ਼ਨ ਦੇ ਕਾਰਡ ਦੀ ਹਰ ਕੋਈ ਕਰ ਰਿਹਾ ਹੈ ਤਾਰੀਫ, ਜਾਣੋ ਕੀ ਹੈ ਖਾਸ!

Anushka Sharma and Virat Kohli grand reception card: ਫਿਲਮ ਸਟਾਰ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਨੇ 11 ਦਸੰਬਰ, 2017 ਨੂੰ ਇਟਲੀ ਵਿਚ ਇਕ ਪ੍ਰਾਈਵੇਟ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ। ਇਹ ਜੋੜਾ ਹੁਣ ਆਪਣੇ ਦੋਸਤਾਂ ਲਈ ਇਕ ਸ਼ਾਨਦਾਰ ਰਿਸੈਪਸ਼ਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਉਹਨਾਂ ਨੇ ਆਪਣੇ ਦੋਸਤਾਂ ਨੂੰ ਸੱਦਾ ਪੱਤਰ ਭੇਜਿਆ ਹੈ, ਜਿਸਦੀ ਖਾਸ ਗੱਲ ਹੈ ਕਿ ਉਹਨਾਂ ਨੇ ਕਾਰਡ ਦੇ ਨਾਲ ਨਾਲ ਸਭ ਨੂੰ ਇੱਕ ਪੌਦਾ ਵੀ ਭੇਜਿਆ ਹੈ। ਫਿਲਮਕਾਰ ਮਹੇਸ਼ ਭੱਟ ਨੇ ਉਨ੍ਹਾਂ ਨੂੰ ਮਿਲੇ ਸੱਦਾ ਨੂੰ ਟਵੀਟ ਕੀਤਾ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਦਿੱਲੀ ਰਿਸੈਪਸ਼ਨ ਜਾਂ ਮੁੰਬਈ ਰਿਸੈਪਸ਼ਨ ਲਈ ਇਕ ਸੱਦਾ ਹੈ। ਰਿਪੋਰਟਾਂ ਦੇ ਅਨੁਸਾਰ, ਨਵੇਂ ਵਿਆਹੇ ਜੋੜੇ 21 ਦਸੰਬਰ ਨੂੰ ਦਿੱਲੀ ਵਿਚ ਇਕ ਪਾਰਟੀ ਦੀ ਮੇਜ਼ਬਾਨੀ ਕਰਨਗੇ ਜਦੋਂ ਕਿ ਮੁੰਬਈ ਦੀ ਪਾਰਟੀ 23 ਦਸੰਬਰ ਨੂੰ ਹੋਵੇਗੀ।

“ਅੱਜ ਅਸੀਂ ਇੱਕ-ਦੂਜੇ ਨਾਲ ਸਦਾ ਲਈ ਪਿਆਰ ਵਿੱਚ ਬੱਝੇ ਹੋਣ ਦਾ ਵਾਅਦਾ ਕੀਤਾ ਹੈ। ਸਾਨੂੰ ਤੁਹਾਡੇ ਨਾਲ ਇਸ ਖਬਰ ਨੂੰ ਸਾਂਝਾ ਕਰਨ ਲੱਗਿਆਂ ਬੇਹੱਦ ਖੁਸ਼ੀ ਹੋ ਰਹੀ ਹੈ।ਇਹ ਸੁਹਾਵਣਾ ਦਿਨ ਸਾਡੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦੇ ਪਰਿਵਾਰ ਦੇ ਪਿਆਰ ਅਤੇ ਸਮਰਥਨ ਦੇ ਨਾਲ ਵਧੇਰੇ ਖਾਸ ਬਣ ਗਿਆ ਹੈ। ਸਾਡੇ ਸਫ਼ਰ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਲਈ ਧੰਨਵਾਦ।” ਵਿਰਾਟ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ।

Anushka Sharma and Virat Kohli grand reception card: ਜੋੜੇ ਦੇ ਵਿਆਹ ਦੀ ਰਸਮ ਵਿਚ ਨਜ਼ਦੀਕੀ ਦੋਸਤ ਅਤੇ ਪਰਿਵਾਰ ਸ਼ਾਮਲ ਹੋਏ ਸਨ।

- PTC Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network