ਕੋਰੋਨਾ ਪੀੜਤਾਂ ਦੇ ਲਈ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਕਰ ਰਹੇ ਫੰਡ ਇਕੱਠਾ, ਵੀਡੀਓ ਸਾਂਝਾ ਕਰਕੇ ਕੀਤੀ ਖ਼ਾਸ ਅਪੀਲ

written by Shaminder | May 07, 2021 01:22pm

ਭਾਰਤ ‘ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਭਾਰਤ ‘ਚ ਸਿਹਤ ਸਹੂਲਤਾਂ ਦੀ ਕਮੀ ਕਾਰਨ ਕਈ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਅਜਿਹੇ ‘ਚ ਲੋਕ ਇੱਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ।ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਰਾਟ ਕੋਹਲੀ ਦੇ ਨਾਲ ਇਕ ਵੀਡੀਓ ਸਾਂਝਾ ਕੀਤਾ ਹੈ ।

Anushka Image From Anushka Sharma's Instagram

ਹੋਰ ਪੜ੍ਹੋ : ਰਾਜਸਥਾਨ ‘ਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਿਆ ਗਿਆ 

anushka Image From Anushka Sharma's Instagram

ਇਸ ਵੀਡੀਓ ‘ਚ ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਲੋਕਾਂ ਦੀ ਮਦਦ ਲਈ ਫੰਡ ਰੇਜ਼ਰ ਦੀ ਸ਼ੁਰੂਆਤ ਕੀਤੀ ਹੈ ।ਇਸ ਇੱਕਠੇ ਕੀਤੇ ਜਾਣ ਵਾਲੇ ਫੰਡ ਦੇ ਨਾਲ ਕੋਰੋਨਾ ਪੀੜਤਾਂ ਦੀ ਮਦਦ ਕੀਤੀ ਜਾਵੇਗੀ । ਇਸ ਦੇ ਨਾਲ ਹੀ ਦੋਵਾਂ ਨੇ ਆਪਣੀ ਹੈਸੀਅਤ ਮੁਤਾਬਕ ਡੋਨੇਟ ਕਰਨ ਦੀ ਵੀ ਅਪੀਲ ਕੀਤੀ ਹੈ ।

anushka Image From Anushka Sharma's Instagram

ਅਨੁਸ਼ਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਦੇ ਨਾਲ ਲੜ ਰਿਹਾ ਹੈ ਅਤੇ ਸਾਡਾ ਹੈਲਥ ਸਿਸਟਮ ਬੜੀਆਂ ਮੁਸ਼ਕਿਲਾਂ ਦੇ ਨਾਲ ਲੜ ਰਿਹਾ ਹੈ ।

 

View this post on Instagram

 

A post shared by AnushkaSharma1588 (@anushkasharma)

ਆਪਣੇ ਲੋਕਾਂ ਨੂੰ ਵੇਖ ਕੇ ਦਿਲ ਟੁੱਟ ਜਾਂਦਾ ਹੈ, ਇਸ ਲਈ ਮੈਂ ਅਤੇ ਵਿਰਾਟ ਨੇ ਕੋਰੋਨਾ ਰਾਹਤ ਲਈ ਇੱਕ ਪਹਿਲ ਸ਼ੁਰੂ ਕੀਤੀ ਹੈ ਤਾਂ ਕਿ ਕੋਰੋਨਾ ਪੀੜਤਾਂ ਦੇ ਲਈ ਫੰਡ ਇਕੱਠਾ ਕੀਤਾ ਜਾ ਸਕੇ’।

 

You may also like