ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ

written by Rupinder Kaler | February 01, 2021

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਆਪਣੀ ਬੇਟੀ ਦਾ ਨਾਂਅ ਵੀ ਦੱਸਿਆ ਹੈ । ਇਸ ਜੋੜੀ ਨੇ ਆਪਣੀ ਬੇਟੀ ਦਾ ਨਾਂਅ ਵਾਮਿਕਾ ਰੱਖਿਆ ਹੈ । ਇਸ ਤਸਵੀਰ ਦੇ ਸ਼ੇਅਰ ਹੁੰਦੇ ਹੀ ਲੱਖਾਂ ਲੋਕਾਂ ਨੇ ਇਸ ਤੇ ਕਮੈਂਟ ਕੀਤੇ ਹਨ ।

anushka-sharma-virat-kohli

ਹੋਰ ਪੜ੍ਹੋ :

ਰਾਣਾ ਰਣਬੀਰ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਕੇ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਕਪਿਲ ਸ਼ਰਮਾ ਤੇ ਗਿੰਨੀ ਇੱਕ ਵਾਰ ਫਿਰ ਬਣੇ ਪਾਪਾ ਮੰਮੀ, ਕਪਿਲ ਦੇ ਘਰ ਬੇਟੇ ਨੇ ਲਿਆ ਜਨਮ

Anushka Sharma And Virat Kohli Become Parents Soon

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਇਸ ਤਸਵੀਰ ਨੂੰ ਬਹੁਤ ਹੀ ਖ਼ਾਸ ਕੈਪਸ਼ਨ ਦਿੱਤਾ ਹੈ । ਅਨੁਸ਼ਕਾ ਨੇ ਲਿਖਿਆ ਹੈ ‘ਅਸੀਂ ਪਿਆਰ ਨਾਲ ਦੋਵੇਂ ਰਹਿੰਦੇ ਹਾਂ…ਪਰ ਇਸ ਛੋਟੀ ਜਿਹੀ ਵਾਮਿਕਾ ਨੇ ਇਸ ਨੂੰ ਬਿਲਕੁਲ ਨਵੇਂ ਪੱਧਰ ਤੇ ਪਹੁੰਚਾ ਦਿੱਤਾ ….ਹੰਝੂ, ਹਾਸਾ, ਚਿੰਤਾ, ਆਨੰਦ ਇਹ ਸਾਰੇ ਉਹ ਇਮੋਸ਼ਨ ਹਨ, ਜਿੰਨਾਂ ਨੂੰ ਅਸੀਂ ਇੱਕਠੇ ਇੱਕ ਪਲ ਲਈ ਮਹਿਸੂਸ ਕੀਤਾ । ਤੁਹਾਡੇ ਸਾਰਿਆਂ ਦੇ ਪਿਆਰ ਤੇ ਦੁਆਵਾਂ ਲਈ ਧੰਨਵਾਦ’ ।

anushka-sharma

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀ ਬੇਟੀ ਦਾ ਨਾਂਅ ਵੀ ਬਹੁਤ ਖ਼ਾਸ ਹੈ । ਵਾਮਿਕਾ ਦੇ ਨਾਂਅ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਨਾਂਅ ਨੂੰ ਮਿਲਾ ਕੇ ਬਣਾਇਆ ਗਿਆ ਹੈ । ਇਸ ਨਾਂਅ ਵਿੱਚ ਵਿਰਾਟ ਦਾ ‘ਵ’ ਤੇ ਅਨੁਸ਼ਕਾ ਦਾ ‘ਕਾ’ ਸ਼ਾਮਿਲ ਕੀਤਾ ਗਿਆ ਹੈ ।

You may also like