ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀਆਂ ਫੜੀ ਤੋਂ ਸਬਜ਼ੀਆਂ ਖਰੀਦਦੇ ਹੋਇਆਂ ਦੀਆਂ ਤਸਵੀਰਾਂ ਵਾਇਰਲ

Written by  Rupinder Kaler   |  November 04th 2019 06:05 PM  |  Updated: November 04th 2019 06:05 PM

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀਆਂ ਫੜੀ ਤੋਂ ਸਬਜ਼ੀਆਂ ਖਰੀਦਦੇ ਹੋਇਆਂ ਦੀਆਂ ਤਸਵੀਰਾਂ ਵਾਇਰਲ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਵੇਂ ਏਨੀਂ ਦਿਨੀਂ ਫ਼ਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਭੂਟਾਨ ਛੁੱਟੀਆਂ ਮਨਾਉਣ ਗਈ ਹੈ । ਇਹ ਜੋੜੀ ਵਧੀਆ ਟਾਈਮ ਸਪੈਂਡ ਕਰ ਰਹੀ ਹੈ । ਜਿਸ ਦੀ ਜਾਣਕਾਰੀ ਦੋਹਾਂ ਨੇ ਆਪਣੇ ਆਪਣੇ ਸੋਸ਼ਲ ਅਕਾਊਂਟ ਤੋਂ ਦਿੱਤੀ ਹੈ ।

ਇੱਥੇ ਹੀ ਬਸ ਨਹੀਂ ਸਥਾਨਕ ਲੋਕ ਵੀ ਇਸ ਜੋੜੀ ਦਾ ਹਰ ਥਾਂ ਤੇ ਸਵਾਗਤ ਕਰ ਰਹੇ ਹਨ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ‘ਤੇ ਉਹਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ’ ਚ ਵਿਰਾਟ ਅਤੇ ਅਨੁਸ਼ਕਾ ਕੁਝ ਲੋਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਹਨ।

ਵਿਰਾਟ ਨੇ ਜਿੱਥੇ ਬਲੈਕ ਟ੍ਰੈਕ ਸੁਟ ਪਾਇਆ ਹੋਇਆ ਹੈ ਉਥੇ ਅਨੁਸ਼ਕਾ ਨੇ ਪਿੰਕ ਕਲਰ ਦੀ ਸਵੈਟ ਸ਼ਰਟ ਅਤੇ ਬਲੈਕ ਟਰੈਕ ਪੈਂਟ ਪਾਈ ਹੈ। 5 ਨਵੰਬਰ ਨੂੰ ਵਿਰਾਟ ਕੋਹਲੀ ਦਾ ਜਨਮਦਿਨ ਹੈ, ਇੰਝ ਲੱਗ ਰਿਹਾ ਹੈ ਕਿ ਉਹ ਆਪਣਾ ਜਨਮਦਿਨ ਉਥੇ ਹੀ ਮਨਾਉਣਗੇ।

ਅਨੁਸ਼ਕਾ ਇੱਕ ਥਾਂ ਤੇ ਰੇਹੜੀ ਤੋਂ ਸਬਜ਼ੀਆਂ ਖਰੀਦਦੀ ਹੋਈ ਵੀ ਨਜ਼ਰ ਆ ਰਹੀ ਹੈ । ਇਸ ਜੋੜੀ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network