ਟ੍ਰੈਫਿਕ 'ਚ ਫਸ ਕੇ ਜਦੋਂ ਰੋਣ ਲੱਗ ਪਈ ਅਨੁਸ਼ਕਾ ਸ਼ਰਮਾ,ਵੀਡੀਓ ਹੋਇਆ ਵਾਇਰਲ 

Written by  Shaminder   |  August 01st 2019 01:24 PM  |  Updated: August 01st 2019 01:25 PM

ਟ੍ਰੈਫਿਕ 'ਚ ਫਸ ਕੇ ਜਦੋਂ ਰੋਣ ਲੱਗ ਪਈ ਅਨੁਸ਼ਕਾ ਸ਼ਰਮਾ,ਵੀਡੀਓ ਹੋਇਆ ਵਾਇਰਲ 

ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਟ੍ਰੈਫਿਕ 'ਚ ਫਸੇ ਹੋਏ ਨੇ ਅਤੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਨੇ  ਅਤੇ ਤਰ੍ਹਾਂ ਤਰ੍ਹਾਂ ਦੇ ਮੂੰਹ ਬਣਾ ਰਹੇ ਨੇ ਅਤੇ ਰੋਣ ਵਾਲੀ ਸ਼ਕਲ ਉਨ੍ਹਾਂ ਨੇ ਬਣਾਈ ਹੋਈ ਹੈ । ਫ਼ਿਲਹਾਲ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਮਾਂ ਬਿਤਾ ਰਹੀ ਹੈ ।

ਹੋਰ ਵੇਖੋ :ਅਨੁਸ਼ਕਾ ਸ਼ਰਮਾ ਬਿਤਾ ਰਹੀ ਵਿਰਾਟ ਕੋਹਲੀ ਨਾਲ ਸਮਾਂ,ਪ੍ਰੈਗਨੇਂਸੀ ਦੀਆਂ ਖ਼ਬਰਾਂ ‘ਤੇ ਦਿੱਤਾ ਇਹ ਜਵਾਬ

https://www.instagram.com/p/B0jMLqopXex/

ਦੱਸ ਦਈਏ ਕਿ ਅਨੁਸ਼ਕਾ ਨੇ ਸ਼ਾਹਰੁਖ ਖ਼ਾਨ ਦੀ ਫ਼ਿਲਮ ਰੱਬ ਨੇ ਬਣਾ ਦੀ ਜੋੜੀ ਨਾਲ ਖੂਬ ਸੁਰਖ਼ੀਆਂ ਵਟੋਰੀਆਂ ਸਨ । ਪਿੱਛੇ ਜਿਹੇ ਇਟਲੀ 'ਚ ਉਨ੍ਹਾਂ ਨੇ ਕ੍ਰਿਕੇਟ ਸਟਾਰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਲਿਆ ਸੀ । ਵਿਰਾਟ ਕੋਹਲੀ ਨਾਲ ਉਹ ਪਿਛਲੇ ਕਈ ਦਿਨਾਂ ਤੋਂ ਛੁੱਟੀਆਂ ਮਨਾ ਰਹੇ ਨੇ ।

https://www.instagram.com/p/B0bC6IZBjLY/

ਇਸ ਦਰਮਿਆਨ ਅਨੁਸ਼ਕਾ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ । ਹੁਣ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਨੂੰ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network