ਸ਼ੂਟ ‘ਤੇ ਪਹੁੰਚੀ ਅਨੁਸ਼ਕਾ ਸ਼ਰਮਾ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਨਵੀਂ ਤਸਵੀਰਾਂ ਹੋਈਆਂ ਵਾਇਰਲ

written by Lajwinder kaur | November 22, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਅਨੁਸ਼ਕਾ ਸ਼ਰਮਾ ਜੋ ਕਿ ਅਗਲੇ ਸਾਲ ਜਨਵਰੀ ਮਹੀਨੇ ‘ਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।inside pic of anushka sharma ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨਜ਼ਰ ਆਉਣਗੇ ਨਵੇਂ ਗੀਤ ‘SHONA SHONA’ ‘ਚ, ਫਰਸਟ ਲੁੱਕ ਹੋਈ ਵਾਇਰਲ
ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ । ਜੀ ਹਾਂ ਉਨ੍ਹਾਂ ਨੇ ਕੰਮ ‘ਤੇ ਵਾਪਸੀ ਕਰ ਲਈ ਹੈ । ਉਹ ਏਨੀਂ ਦਿਨੀਂ ਆਪਣੇ ਰਹਿੰਦੇ ਪ੍ਰੋਜੈਕਟਸ ਨੂੰ ਪੂਰਾ ਕਰ ਰਹੀ ਹੈ । inside pic of anushka sharma doing shooting ਉਨ੍ਹਾਂ ਐਂਡ ਦੀਆਂ ਸ਼ੂਟਿੰਗ ਸ਼ੁਰੂ ਕਰ ਲਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਉਨ੍ਹਾਂ ਨੇ ਸਟਾਈਲਿਸ਼ ਡਰੈੱਸ ਪਾਈ ਹੋਈ ਤੇ ਚਿਹਰੇ ‘ਤੇ ਮਾਸਕ ਲਗਾਇਆ ਹੋਇਆ ਹੈ । ਤਸਵੀਰਾਂ ‘ਚ ਉਨ੍ਹਾਂ ਦਾ ਬੇਬੀ ਬੰਪ ਵੀ ਦਿਖਾਈ ਦੇ ਰਿਹਾ ਹੈ । virat kohli and anushka ਪਿਛੇ ਜਿਹੇ ਉਹ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਸਨ । ਵਿਰਾਟ ਕੋਹਲੀ ਦੁਬਈ ‘ਚ ਆਈ.ਪੀ.ਐੱਲ ਮੈੱਚ ਖੇਡਣ ਗਏ ਸਨ ।  

0 Comments
0

You may also like