ਅਨੁਸ਼ਕਾ ਸ਼ਰਮਾ ਨੇ ਪ੍ਰੈਗਨੇਂਸੀ ਦੌਰਾਨ ਕੀਤਾ ਸਭ ਤੋਂ ਔਖਾ ਯੋਗ ਆਸਣ, ਪਤੀ ਵਿਰਾਟ ਨੇ ਕੀਤੀ ਮਦਦ

written by Shaminder | December 01, 2020

ਬਾਲੀਵੁੱਡ ਐਕਟ੍ਰੈੱਸ ਅਨੁਸ਼ਕਾ ਸ਼ਰਮਾ ਤੇ ਇੰਡੀਅਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਘਰ ਜਲਦ ਹੀ ਨੰਨੇ ਮਹਿਮਾਨ ਆਉਣ ਵਾਲਾ ਹੈ। ਇਨ੍ਹੀਂ ਦਿਨੀਂ ਅਨੁਸ਼ਕਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਪ੍ਰੈਗਨੈਂਸੀ ਅਨਾਊਂਸਮੈਂਟ ਦੇ ਬਾਅਦ ਲਗਾਤਾਰ ਅਨੁਸ਼ਕਾ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। anushka ਜਿਸ 'ਚ ਉਹ ਬੇਬੀ ਬੰਪ ਫਲਾਨਟ ਕਰਦੀ ਨਜ਼ਰ ਆਈ। ਇਸ ਦੌਰਾਨ ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਪੂਰਾ ਧਿਆਨ ਰੱਖ ਰਹੇ ਹਨ। ਇਸ ਵਿਚਕਾਰ ਵਿਰਾਟ ਤੇ ਅਨੁਸ਼ਕਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਐਕਟ੍ਰ੍ਰੈੱਸ ਨੂੰ ਯੋਗਾ ਕਰਵਾਉਂਦੇ ਨਜ਼ਰ ਆ ਰਹੇ ਹਨ। ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਐਡ ਫ਼ਿਲਮ ਲਈ ਪ੍ਰੈਗਨੇਂਸੀ ਦੇ 7ਵੇਂ ਮਹੀਨੇ ਕੀਤੀ ਸ਼ੂਟਿੰਗ
Anushka-Sharma ਅਨੁਸ਼ਕਾ ਸ਼ਰਮਾ ਨੇ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਵਿਰਾਟ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਫੋਟੋ ਪੁਰਾਣੀ ਹੈ ਇਹ ਗੱਲ ਅਨੁਸ਼ਕਾ ਨੇ ਖੁਦ ਦੱਸੀ ਹੈ। ਇਸ ਤਸਵੀਰ 'ਚ ਵਿਰਾਟ ਅਨੁਸ਼ਕਾ ਯੋਗਾ ਕਰਦੀ ਨਜ਼ਰ ਆ ਰਹੀ ਹੈ। Anushka Sharma   ਵਿਰਾਟ ਉਨ੍ਹਾਂ ਨੂੰ ਯੋਗਾ ਕਰਵਾਉਣ 'ਚ ਮਦਦ ਕਰਵਾ ਰਹੇ ਹਨ। ਅਨੁਸ਼ਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ''ਇਹ ਹੈਂਡ੍ਸ-ਡਾਊਨ ਕਸਰਤ ਸਭ ਤੋਂ ਮੁਸ਼ਕਲ ਕਸਰਤਾਂ 'ਚੋ ਇਕ ਹੈ।

 
View this post on Instagram
 

A post shared by AnushkaSharma1588 (@anushkasharma)

ਮੇਰੀ ਜ਼ਿੰਦਗੀ 'ਚ ਯੋਗਾ ਬਹੁਤ ਅਹਿਮ ਹੈ। ਮੈਂ ਪ੍ਰੈਗਨੈਂਸੀ ਦੌਰਾਨ ਆਪਣੇ ਡਾਕਟਰ ਤੋਂ ਯੋਗਾ ਲਈ ਪੁੱਛਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਇਸ ਤਰ੍ਹਾਂ ਆਸਣ ਕਰ ਸਕਦੇ ਹੋ'।  

0 Comments
0

You may also like