ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੇ ਅਨੁਸ਼ਕਾ ਸ਼ਰਮਾ ਭਾਵੁਕ ਪੋਸਟ ਪਾ ਕੇ ਪਛਤਾਈ, ਯੁਵਰਾਜ ਨੇ ਕੀਤੀ ਇਸ ਤਰ੍ਹਾਂ ਖਿਚਾਈ 

Written by  Rupinder Kaler   |  June 11th 2019 01:30 PM  |  Updated: June 11th 2019 01:30 PM

ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੇ ਅਨੁਸ਼ਕਾ ਸ਼ਰਮਾ ਭਾਵੁਕ ਪੋਸਟ ਪਾ ਕੇ ਪਛਤਾਈ, ਯੁਵਰਾਜ ਨੇ ਕੀਤੀ ਇਸ ਤਰ੍ਹਾਂ ਖਿਚਾਈ 

ਇੰਡੀਆ ਕ੍ਰਿਕੇਟ ਟੀਮ ਦੇ ਆਲ-ਰਾਉਂਡਰ ਤੇ 2011 ਵਿਸ਼ਵ ਕੱਪ ਦੇ ਹੀਰੋ ਰਹੇ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ । ਉਹਨਾਂ ਨੇ ਇੱਕ ਹੋਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਬੁਲਾਕੇ ਇਸ ਦਾ ਐਲਾਨ ਕੀਤਾ ਸੀ । ਇਸ ਮੌਕੇ ਤੇ ਕ੍ਰਿਕੇਟ ਖਿਡਾਰੀ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ ਨੇ ਯੁਵਰਾਜ ਸਿੰਘ ਲਈ ਖ਼ਾਸ ਮੈਸੇਜ ਕੀਤਾ ।

https://www.instagram.com/p/ByHe2ykpuOI/

ਅਨੁਸ਼ਕਾ ਸ਼ਰਮਾ ਨੇ ਯੁਵਰਾਜ ਸਿੰਘ ਨੂੰ ਇੱਕ ਯੋਧਾ ਦੱਸਿਆ । ਉਹਨਾਂ ਨੇ ਯੁਵਰਾਜ ਨੂੰ ਸਾਰੀਆਂ ਯਾਦਾਂ ਲਈ ਧੰਨਵਾਦ ਕੀਤਾ ਤੇ ਲਿਖਿਆ ਕਿ ਉਹ ਇੱਕ ਯੋਧਾ ਅਤੇ ਲੋਕਾਂ ਦੀ ਪ੍ਰੇਰਨਾ ਹਨ । ਇਸ ਤੋਂ ਇਲਾਵਾ ਅਨੁਸ਼ਕਾ ਨੇ ਉਹਨਾਂ ਦੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ।

https://twitter.com/AnushkaSharma/status/1138022880015314946

ਅਨੁਸ਼ਕਾ ਸ਼ਰਮਾ ਦੀ ਇਸ ਪੋਸਟ ਤੇ ਯੁਵਰਾਜ ਨੇ ਵੀ ਰਿਪਲਾਈ ਕਰਦੇ ਹੋਏ ਕਮੈਂਟ ਕੀਤਾ ਹੈ । ਯੁਵਰਾਜ ਨੇ ਲਿਖਿਆ ਹੈ ਕਿ 'ਥੈਕਿਊ ਰੋਜੀ ਭਾਬੀ, ਈਸ਼ਵਰ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ' ।

https://twitter.com/AnushkaSharma/status/1138022880015314946

ਤੁਹਾਨੂੰ ਦੱਸ ਦਿੰਦੇ ਹਾਂ ਕਿ ਯੁਵਰਾਜ ਤੇ ਵਿਰਾਟ ਦੀ ਦੋਸਤੀ ਕਾਫੀ ਪੱਕੀ ਹੈ । ਉਹ ਅਕਸਰ ਮਸਤੀ ਕਰਦੇ ਹੋਏ ਨਜਰ ਆ ਜਾਂਦੇ ਹਨ । ਅਨੁਸ਼ਕਾ ਸ਼ਰਮਾ ਨੂੰ ਯੁਵਰਾਜ ਰੋਜੀ ਭਾਬੀ ਕਹਿ ਕੇ ਬੁਲਾਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network