ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਚੁੱਪ ਤੋੜੀ,ਟਵਿੱਟਰ 'ਤੇ ਪੋਸਟ ਪਾ ਕੇ ਕੱਢਿਆ ਆਪਣਾ ਗੁੱਸਾ

Written by  Shaminder   |  November 01st 2019 02:52 PM  |  Updated: November 06th 2019 11:29 AM

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਚੁੱਪ ਤੋੜੀ,ਟਵਿੱਟਰ 'ਤੇ ਪੋਸਟ ਪਾ ਕੇ ਕੱਢਿਆ ਆਪਣਾ ਗੁੱਸਾ

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਟਵਿੱਟਰ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਨੇ ਆਪਣੇ 'ਤੇ ਲੱਗਣ ਵਾਲੇ ਇਲਜ਼ਾਮਾਂ 'ਤੇ ਚੁੱਪ ਤੋੜੀ ਹੈ । ਇਸ ਪੋਸਟ 'ਚ ਉਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ । ਦਰਅਸਲ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਵਿਕੇਟ ਕੀਪਰ ਫਾਰੂਖ ਇੰਜੀਨੀਅਰ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਵਰਲਡ ਕੱਪ 2019 ਦੇ ਦੌਰਾਨ ਕ੍ਰਿਕੇਟ ਟੀਮ ਦੇ ਸਿਲੈਕਟਰਸ ਨੇ ਅਨੁਸ਼ਕਾ ਸ਼ਰਮਾ ਨੂੰ ਚਾਹ ਪਰੋਸੀ ਸੀ ।

ਹੋਰ ਵੇਖੋ: ਵਿਰਾਟ ਕੋਹਲੀ ਦੀ ਜ਼ਿੰਦਗੀ ਦਾ ਇਹ ਕਿੱਸਾ ਸੁਣਕੇ ਰੋ ਪਈ ਅਨੁਸ਼ਕਾ ਸ਼ਰਮਾ

https://twitter.com/AnushkaSharma/status/1189878105541754880

ਆਪਣੇ ਇੰਟਰਵਿਊ 'ਚ ਫਾਰੂਖ ਨੇ ਕਿਹਾ ਸੀ ਕਿ ਉਹ ਸਿਲੇਕਟਰ ਨੂੰ ਨਹੀਂ ਜਾਣਦੇ ਸਨ,ਪਰ ਉਸ ਨੇ ਕਿਹਾ ਸੀ ਕਿ ਉਹ ਸਿਲੇਕਟਰਸ ਚੋਂ ਇੱਕ ਹੈ । ਅਨੁਸ਼ਕਾ ਨੇ ਫਾਰੂਖ ਦੇ ਦਾਅਵਿਆਂ 'ਤੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਚੁੱਪ ਨੂੰ ਉਨ੍ਹਾਂ ਦੀ ਕਮਜ਼ੋਰੀ ਨਾਂ ਸਮਝਿਆ ਜਾਵੇ ।

ਅਨੁਸ਼ਕਾ ਨੇ ਆਪਣੀ ਪੋਸਟ 'ਚ ਫਾਰੂਖ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਚੁੱਪ ਨੂੰ ਉਨ੍ਹਾਂ ਦੀ ਕਮਜ਼ੋਰੀ ਨਾ ਸਮਝਿਆ ਜਾਵੇ ।

https://www.instagram.com/p/B4IZZV2p3JA/

ਉਨ੍ਹਾਂ ਅੱਗੇ ਲਿਖਿਆ ਕਿ "ਮਨਘੜੰਤ ਅਤੇ ਫਰਜ਼ੀ ਖ਼ਬਰਾਂ ਨਾਲ ਕਿਵੇਂ ਨਜਿੱਠਿਆ ਜਾਵੇ,ਇਸ ਬਾਰੇ ਮੇਰੀ ਇਹ ਰਾਇ ਹੈ ਕਿ ਚੁੱਪ ਰਹੋ ਅਤੇ ਅਲੋਚਕਾਂ ਨੂੰ ਬੋਲਣ ਦਿਓ ਇਸੇ ਤਰ੍ਹਾਂ ਮੈਂ ਆਪਣੇ ੧੧ ਸਾਲ ਦੇ ਕਰੀਅਰ 'ਚ ਚੀਜ਼ਾਂ ਸੰਭਾਲੀਆਂ ਨੇ । ਮੈਂ ਹਮੇਸ਼ਾ ਆਪਣੀ ਚੁੱਪ ਦੇ ਪਰਛਾਵੇਂ 'ਚ ਸੱਚਾਈ ਨੂੰ ਖੜਾ ਦੇਖਦੀ ਹਾਂ ਇਹ ਝੂਠ ਨੂੰ ਏਨੀ ਵਾਰ ਬੋਲਦੇ ਹਨ ਕਿ ਉਹ ਵੀ ਆਖਿਰ ਸੱਚ ਲੱਗਣ ਲੱਗ ਪੈਂਦਾ ਹੈ ਅਤੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਆਖਿਰ ਹੋ ਕੀ ਰਿਹਾ ਹੈ ।

https://www.instagram.com/p/B3ujURip7Sn/

ਮੇਰੀ ਚੁੱਪ ਦੀ ਵਜ੍ਹਾ ਕਰਕੇ ਮੇਰੇ ਲਈ ਬੋਲੇ ਗਏ ਝੂਠ ਸੱਚ 'ਚ ਬਦਲਣ ਲੱਗੇ ਹਨ,ਪਰ ਅੱਜ ਇਸ ਦਾ ਅੰਤ ਹੋਵੇਗਾ।ਇਸ ਲੰਬੀ ਚੌੜੀ ਪੋਸਟ 'ਚ ਅਨੁਸ਼ਕਾ ਨੇ ਹੋਰ ਵੀ ਕਈ ਗੱਲਾਂ ਲਿਖੀਆਂ ਹਨ । ਜਿਸ 'ਚ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ।

https://www.instagram.com/p/B29ojYXJV6_/

ਅਖੀਰ 'ਚ ਅਨੁਸ਼ਕਾ ਨੇ ਲਿਖਿਆ "ਕਿਸੇ ਨੇ ਅਲੋਚਨਾ ਕਰਨੀ ਹੋਵੇ ਭਾਵੇਂ ਮੇਰੇ ਪਤੀ ਦੀ ਹੀ ਅਲੋਚਨਾ ਕਿਉਂ ਨਾ ਕਰਨੀ ਹੋਵੇ,ਉਹ ਤੁਸੀਂ ਤੱਥਾਂ ਅਤੇ ਸਬੂਤਾਂ ਦੇ ਨਾਲ ਕੋਰ,ਪਰ ਮੈਨੂੰ ਬਖਸ਼ ਦਿਓ ਮੈਂ ਆਪਣੇ ਦਮ 'ਤੇ ਆਪਣਾ ਕਰੀਅਰ ਬਣਾਇਆ ਹੈ ਅਤੇ ਮੈਂ ਇਸ ਚੀਜ਼ ਲਈ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੀ,ਕੁਝ ਲੋਕਾਂ ਨੂੰ ਇਹ ਗੱਲ ਭਾਵੇਂ ਹਜ਼ਮ ਨਾ ਹੋਵੇ,ਪਰ ਮੈਂ ਇੱਕ ਸੁਤੰਤਰ ਮਹਿਲਾ ਹਾਂ ਅਤੇ ਇੱਕ ਕ੍ਰਿਕੇਟਰ ਦੀ ਪਤਨੀ ਵੀ ਅਤੇ ਰਿਕਾਰਡ ਲਈ ਦੱਸ ਦੇਵਾਂ ਕਿ ਮੈਂ ਕੌਫੀ ਪੀਂਦੀ ਹਾਂ"।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network