ਧੀ ਦੀ ਤਸਵੀਰ ਵਾਇਰਲ ਹੋਣ 'ਤੇ ਅਨੁਸ਼ਕਾ ਸ਼ਰਮਾ ਨੇ ਦਿੱਤਾ ਰਿਐਕਸ਼ਨ- ਕਿਹਾ ਕਿਰਪਾ ਇਸ ਨੂੰ ਇਥੇ ਹੀ ਰੋਕ ਦਵੋ

written by Pushp Raj | January 24, 2022

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਐਤਵਾਰ ਨੂੰ ਖੇਡੇ ਗਏ ਤੀਜੇ ਵਨਡੇ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦਾ ਚਿਹਰਾ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਇਆ। ਵਾਮਿਕਾ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਧੀ ਦੀ ਤਸਵੀਰ ਵਾਇਰਲ ਹੋਣ 'ਤੇ ਅਨੁਸ਼ਕਾ ਸ਼ਰਮਾ ਨੇ ਦਿੱਤਾ ਰਿਐਕਸ਼ਨ- ਕਿਹਾ ਕਿਰਪਾ ਇਸ ਨੂੰ ਇਥੇ ਹੀ ਰੋਕ ਦਵੋ।


ਵਾਮਿਕਾ ਇੱਕ ਸਾਲ ਦੀ ਹੈ ਅਤੇ ਜੋੜੇ ਨੇ ਅਜੇ ਤੱਕ ਧੀ ਦਾ ਚਿਹਰਾ ਨਹੀਂ ਦਿਖਾਇਆ ਸੀ। ਹੁਣ ਜਦੋਂ ਮੈਚ ਦੌਰਾਨ ਕੈਮਰਾ ਅਨੁਸ਼ਕਾ-ਵਾਮਿਕਾ ਕੋਲ ਗਿਆ ਤਾਂ ਤਸਵੀਰ ਸਭ ਦੇ ਸਾਹਮਣੇ ਆ ਗਈ। ਹੁਣ ਇਸ 'ਤੇ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਦੀ ਤਸਵੀਰ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਹੈ।

 

ਅਨੁਸ਼ਕਾ ਸ਼ਰਮਾ ਨੇ ਇਸ ਨਾਲ ਸਬੰਧਤ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾਈ ਹੈ। ਅਨੁਸ਼ਕਾ ਸ਼ਰਮਾ ਨੇ ਇੰਸਟਾ ਪੋਸਟ 'ਚ ਲਿਖਿਆ, 'ਹੈਲੋ ਦੋਸਤੋ, ਸਾਨੂੰ ਅਹਿਸਾਸ ਹੋਇਆ ਕਿ ਸਾਡੀ ਬੇਟੀ ਦੀ ਤਸਵੀਰ ਪਿਛਲੇ ਦਿਨੀਂ ਸਟੇਡੀਅਮ 'ਚ ਕੈਪਚਰ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਇੰਟਰਨੈੱਟ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਨਹੀਂ ਪਤਾ ਸੀ ਕਿ ਕੈਮਰਾ ਸਾਡੇ 'ਤੇ ਸੀ। ਸਾਡੀ ਅਪੀਲ ਹੈ ਕਿ ਇਸ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ। ਅਸੀਂ ਸੱਚਮੁੱਚ ਪ੍ਰਸ਼ੰਸਾ ਕਰਦੇ ਜੇਕਰ ਵਾਮਿਕਾ ਦੀਆਂ ਤਸਵੀਰਾਂ ਨੂੰ ਕਲਿੱਕ ਕਰਕੇ ਪ੍ਰਕਾਸ਼ਿਤ ਨਹੀਂ ਕੀਤਾ ਜਾਂਦਾ ਜਿਸ ਕਾਰਨ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ। ਤੁਹਾਡਾ ਧੰਨਵਾਦ।' ਵਾਮਿਕਾ ਦੇ ਪਿਤਾ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਅਨੁਸ਼ਕਾ ਦੀ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : Birthday Special : ਬਾਲੀਵੁੱਡ ਦੇ 'ਸ਼ੋਮੈਨ' ਸੁਭਾਸ਼ ਘਈ ਅੱਜ ਮਨਾ ਰਹੇ ਨੇ ਆਪਣਾ 76ਵਾਂ ਜਨਮਦਿਨ

ਦੱਸ ਦੇਈਏ ਕਿ ਵਾਇਰਲ ਵੀਡੀਓ 'ਚ ਬੀਤੇ ਦਿਨ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਧੀ ਵਾਮਿਕਾ ਨਾਲ ਸਟੈਂਡਸ 'ਤੇ ਖੜ੍ਹੀ ਸੀ। ਉਸੇ ਵੇਲੇ ਕੈਮਰਾ ਉਸ ਵੱਲ ਗਿਆ। ਵਾਮਿਕਾ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਸੀ ਤੇ ਮਾਂ ਅਨੁਸ਼ਕਾ ਦੀ ਗੋਦ 'ਚ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਝਲਕ ਦੇਖਣ ਨੂੰ ਮਿਲੀ ਹੈ।

anushka Sharma with daughter
ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਵਾਇਰਲ ਪੋਸਟ ਨੂੰ ਪ੍ਰਾਈਵੇਸੀ ਦੀ ਉਲੰਘਣਾ ਦੱਸਦੇ ਹੋਏ ਡਿਲੀਟ ਕਰਨ ਦੀ ਬੇਨਤੀ ਕੀਤੀ ਹੈ। ਇਹ ਜੋੜਾ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਬੇਟੀ ਦਾ ਚਿਹਰਾ ਫਿਲਹਾਲ ਜਨਤਕ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਨੁਸ਼ਕਾ ਤੇ ਵਿਰਾਟ ਵੱਲੋਂ ਮੀਡੀਆ, ਪੱਤਰਕਾਰਾਂ ਤੇ ਬਾਲੀਵੁੱਡ ਦੇ ਪਾਪਾਰਾਜ਼ੀ  ਨੂੰ ਵਾਮਿਕਾ ਦੀ ਤਸਵੀਰਾਂ ਕਲਿੱਕ ਕਰਨ ਤੋਂ ਰੋਕਦੇ ਹੋਏ ਵੇਖਿਆ ਗਿਆ ਹੈ। ਇਹ ਜੋੜਾ ਆਪਣੀ ਧੀ ਦੀਆਂ ਤਸਵੀਰਾਂ ਨੂੰ ਆਪਣੇ ਨਿੱਜੀ ਕਾਰਨਾਂ ਦੇ ਚਲਦੇ ਜਨਤਕ ਨਹੀਂ ਕਰਨਾ ਚਾਹੁੰਦਾ ਹੈ।

You may also like