Advertisment

ਅਨੁਸ਼ਕਾ ਸ਼ਰਮਾ ਨੇ ਦਿੱਤਾ ਅਜਿਹਾ ਸੋਸ਼ਲ ਮੈਸੇਜ਼, ਬੱਚ ਸਕਦੀ ਹੈ ਲੱਖਾਂ ਲੋਕਾਂ ਦੀ ਜਾਨ - ਵੇਖੋ ਵੀਡੀਓ

author-image
By Gourav Kochhar
New Update
ਅਨੁਸ਼ਕਾ ਸ਼ਰਮਾ ਨੇ ਦਿੱਤਾ ਅਜਿਹਾ ਸੋਸ਼ਲ ਮੈਸੇਜ਼, ਬੱਚ ਸਕਦੀ ਹੈ ਲੱਖਾਂ ਲੋਕਾਂ ਦੀ ਜਾਨ - ਵੇਖੋ ਵੀਡੀਓ
Advertisment

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਆਪਣੇ ਸਹੁਰੇ ਦਿੱਲੀ 'ਚ ਹੈ। ਉਹ ਸ਼ਹਿਰ 'ਚ ਆਪਣੀ ਅਗਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਆਈ ਹੈ। ਇਸੇ ਦੌਰਾਨ ਉਨ੍ਹਾਂ ਦੇ ਅਤੇ ਫਿਲਮ 'ਚ ਉਨ੍ਹਾਂ ਦੇ ਸਹਿ-ਅਦਾਕਾਰ ਵਰੁਣ ਧਵਨ ਕੋਲ੍ਹ ਦਿੱਲੀ ਟ੍ਰੈਫਿਕ ਪੁਲਸ ਪਹੁੰਚੀ ਅਤੇ ਇਸ ਮੁਲਾਕਾਤ ਤੋਂ ਬਾਅਦ ਇਕ ਵੀਡੀਓ ਵੀ ਅਪਲੋਡ ਕੀਤੀ। ਅਨੁਸ਼ਕਾ ਸ਼ਰਮਾ ਦਾ ਜੋ ਵੀਡੀਓ ਅਪਲੋਡ ਕੀਤਾ ਗਿਆ ਹੈ, ਉਸ 'ਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਦਿੱਲੀ ਟ੍ਰੈਫਿਕ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਲਈ ਬਹੁਤ ਕੁਝ ਕਰਦੇ ਦੇਖਿਆ ਹੈ।

Advertisment
anushka sharma anushka sharma ਅਦਾਕਾਰਾ ਨੇ ਸ਼ਹਿਰ ਦੇ ਲੋਕਾਂ ਤੋਂ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਾਫੀ ਕੁਝ ਕਿਹਾ, ਜੋ ਤੁਸੀਂ ਵੀਡੀਓ 'ਚ ਸੁਣ ਸਕਦੇ ਹੋ। ਅਸਲ 'ਚ ਦਿੱਲੀ ਟ੍ਰੈਫਿਕ ਪੁਲਸ 'ਸੇਫ ਡਰਾਈਵਿੰਗ' ਨੂੰ ਉਤਸ਼ਾਹਿਤ ਕਰਨ ਲਈ ਵੀਡੀਓ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਉਨ੍ਹਾਂ ਨੇ ਸ਼ਹਿਰ 'ਚ ਮੌਜੂਦ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਨੂੰ ਅਪ੍ਰੋਚ ਕੀਤਾ ਹੈ। ਦੋਵੇਂ ਐਕਟਰਜ਼ ਇਸ ਲਈ ਰਾਜ਼ੀ ਵੀ ਹੋ ਗਏ ਹਨ।
Advertisment
anushka sharma anushka sharma ਅਨੁਸ਼ਕਾ ਸ਼ਰਮਾ
Advertisment
Anushka Sharma ਨੇ ਹਿੰਦੀ ਦੇ ਨਾਲ-ਨਾਲ ਅੰਗਰੇਜੀ 'ਚ ਵੀ ਵੀਡੀਓ ਸੰਦੇਸ਼ ਦਿੱਤਾ ਹੈ। ਜਲਦ ਹੀ ਵਰੁਣ ਧਵਨ ਦੀ ਅਪੀਲ ਵਾਲਾ ਮੈਸੇਜ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਵੇਗਾ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ ਦੋਵੇਂ ਐਕਟਰਜ਼ ਨਾਲ ਇਕ ਇਵੈਂਟ ਆਯੋਜਿਤ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਵਿਵਸਥਾ ਕਾਰਨ ਇਹ ਸੰਭਵ ਨਾ ਹੋ ਸਕਿਆ। ਇਸ ਲਈ ਅਸੀਂ ਵੀਡੀਓ ਮੈਸੇਜ ਰਿਕਾਰਡ ਕੀਤਾ ਹੈ।'' anushka sharma anushka sharma ਇਸ ਤੋਂ ਪਹਿਲਾਂ ਅਰਜੁਨ ਕਪੂਰ, ਕੰਗਨਾ ਰਣੌਤ, ਸੋਨਮ ਕਪੂਰ, ਸੋਨਾਕਸ਼ੀ ਸਿਨਹਾ ਅਤੇ ਕਪਿਲ ਸ਼ਰਮਾ ਵੀ ਦਿੱਲੀ ਟ੍ਰੈਫਿਕ ਪੁਲਸ ਦੇ ਕੈਂਪੇਨ ਦਾ ਹਿੱਸਾ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਵਰੁਣ ਧਵਨ 'ਤੇ ਮੁੰਬਈ ਟ੍ਰੈਫਿਕ ਪੁਲਸ ਨੇ ਜੁਰਮਾਨਾ ਲਗਾਇਆ ਸੀ, ਕਿਉਂਕਿ ਉਹ ਇਕ ਟ੍ਰੈਫਿਕ ਸਿਗਨਲ 'ਤੇ ਫੈਨ ਨਾਲ ਸੈਲਫੀ ਲੈਂਦੇ ਦੇਖੇ ਗਏ ਸਨ। anushka sharma anushka sharma
Advertisment

Stay updated with the latest news headlines.

Follow us:
Advertisment
Advertisment
Latest Stories
Advertisment