ਅਨੁਸ਼ਕਾ ਸ਼ਰਮਾ ਨੇ ਦੁਰਗਾ ਅਸ਼ਟਮੀ  ਮੌਕੇ ‘ਤੇ ਆਪਣੀ ਧੀ ਵਾਮਿਕਾ ਦੀ ਨਵੀਂ ਤਸਵੀਰ ਕੀਤੀ ਸਾਂਝੀ, ‘ਮਾਂ-ਧੀ’ ਦਾ ਇਹ ਪਿਆਰਾ ਜਿਹਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 14, 2021 10:39am

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਅਨੁਸ਼ੁਕਾ ਸ਼ਰਮਾ (Anushka Sharma) ਜਿਨ੍ਹਾਂ ਨੇ ਦੁਰਗਾ ਅਸ਼ਟਮੀ (Durga Ashtami ) ਮੌਕੇ ਉੱਤੇ ਆਪਣੀ ਲਾਡੋ ਰਾਣੀ ਵਾਮਿਕਾ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਦਾ ਨਾਮ ਸੰਸਕ੍ਰਿਤ ਨਾਮ ਹੈ । ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ।

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਫ਼ਿਲਮ ‘Shehzada’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ- ‘ਦੁਨੀਆ ਦਾ ਸਭ ਤੋਂ ਗਰੀਬ ਪ੍ਰਿੰਸ’

inside imge of anushka and virat

ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਵਾਮਿਕਾ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ‘ਚ ਵਾਮਿਕਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਬੱਚੀ ਆਪਣੀ ਮਾਂ ਦੇ ਨੱਕ ਨੂੰ ਚੁੰਮਦੀ ਹੋਈ ਨਜ਼ਰ ਆ ਰਹੀ ਹੈ ਅਤੇ ਮਾਂ ਅਨੁਸ਼ਕਾ ਹੱਸਦੀ ਹੋਈ ਦਿਖਾਈ ਦੇ ਰਹੀ ਹੈ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, 'ਹਰ ਦਿਨ ਮੈਨੂੰ ਹੋਰ ਬਹਾਦਰ ਅਤੇ ਦਲੇਰ ਬਣਾ ਰਹੀ ਹੈ। ਮੇਰੀ ਛੋਟੀ ਵਾਮਿਕਾ ਤੁਹਾਨੂੰ ਹਮੇਸ਼ਾ ਦੇਵੀ ਦੀ ਤਾਕਤ ਮਿਲਦੀ ਰਹੇ। ਹੈਪੀ ਅਸ਼ਟਮੀ...’। ਇਸ ਪੋਸਟ ਉੱਤੇ ਤਿੰਨ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਫ਼ਿਲਮੀ ਸਿਤਾਰੀਆਂ ਤੋਂ ਲੈ ਕੇ ਪ੍ਰਸ਼ੰਸਕ ਹਰ ਕੋਈ ਕਮੈਂਟ ਕਰਕੇ ਮਾਂ-ਧੀ ਦੀ ਤਾਰੀਫ ਕਰ ਰਿਹਾ ਹੈ।

Virat-Anushka-Vamika

ਹੋਰ ਪੜ੍ਹੋ : ਲਾਡੀ ਚਾਹਲ ਦਾ ਨਵਾਂ ਗੀਤ ‘CHORI DA PISTOL’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਈਸ਼ਾ ਰਿਖੀ ਦੀ ਲਵ ਕਸਿਮਟਰੀ

ਦੱਸ ਦਈਏ ਇਸ ਸਾਲੇ ਅਨੁਸ਼ਕਾ ਤੇ ਵਿਰਾਟ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਸੀ। ਜਿਸ ਦਾ ਨਾਂਅ ਦੋਵਾਂ ਨੇ ਵਾਮਿਕਾ ਰੱਖਿਆ ਹੈ। ਅਜੇ ਤੱਕ ਦੋਵਾਂ ਨੇ ਆਪਣੇ ਬੇਟੀ ਦਾ ਚਿਹਰਾ ਨਹੀਂ ਵਿਖਾਇਆ ਹੈ। ਦੋਵਾਂ ਨੇ ਇੰਗਲੈਂਡ ‘ਚ ਆਪਣੀ ਬੇਟੀ ਦੇ ਛੇ ਮਹੀਨੇ ਪੂਰੇ ਹੋਣ ਮੌਕੇ ‘ਤੇ ਪਿਆਰਾ ਜਿਹਾ ਸੈਲੀਬ੍ਰੇਸ਼ਨ ਕੀਤਾ ਸੀ।

 

View this post on Instagram

 

A post shared by AnushkaSharma1588 (@anushkasharma)

You may also like