ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੇ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਤਿੰਨ ਮਿਲੀਅਨ ਤੋਂ ਵੱਧ ਆਏ ਲਾਈਕਸ, ਪ੍ਰਿਯੰਕਾ ਚੋਪੜਾ ਦੀ ਅੱਖਾਂ ‘ਚ ਆਏ ਹੰਝੂ

written by Lajwinder kaur | November 06, 2020

ਬਾਲੀਵੁੱਡ ਦੀ ਖ਼ੂਬਸੂਰਤ ਤੇ ਕਮਾਲ ਦੀ ਐਕਟਰੈੱਸ ਅਨੁਸ਼ਕਾ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਬੀਤੇ ਦਿਨੀਂ ਉਨ੍ਹਾਂ ਨੇ ਬਹੁਤ ਸ਼ਾਨਦਾਰ ਅੰਦਾਜ਼ ਦੇ ਨਾਲ ਆਪਣੇ ਪਤੀ ਵਿਰਾਟ ਕੋਹਲੀ ਦਾ 32ਵਾਂ ਜਨਮਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। virat and anushka ਹੋਰ ਪੜ੍ਹੋ :
ਸ਼ਹਿਨਾਜ਼ ਤੇ ਸਿਧਾਰਥ ਇਕੱਠੇ ਨਜ਼ਰ ਆਏ ਚੰਡੀਗੜ੍ਹ ਏਅਰਪੋਰਟ ‘ਤੇ, ਵੀਡੀਓਜ਼ ਹੋਈਆਂ ਵਾਇਰਲ ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵਿਰਾਟ ਦੇ ਨਾਲ ਆਪਣੀ ਦੋ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੋ ਕਿ ਦਰਸ਼ਕਾਂ ਦੇ ਨਾਲ ਬਾਲੀਵੁੱਡ ਹਸਤੀਆਂ ਨੂੰ ਵੀ ਖੂਬ ਪਸੰਦ ਆ ਰਹੀਆਂ ਨੇ । ਪ੍ਰਿਯੰਕਾ ਚੋਪੜਾ ਦਾ ਰਿਐਕਸ਼ਨ ਵੀ ਸਭ ਦਾ ਧਿਆਨ ਖਿੱਚ ਰਿਹਾ ਹੈ । ਪ੍ਰਿਯੰਕਾ ਨੇ ਅੱਖਾਂ ‘ਚ ਆਸੂ ਵਾਲਾ ਇਮੋਜ਼ੀ ਪੋਸਟ ਕੀਤਾ ਹੈ ਤੇ ਨਾਲ ਹੀ ਸਮਾਇਲਿੰਗ ਫੇਸ ਵਿਦ ਆਈ ਹਾਰਟ ਤੇ ਦਿਲ ਵਾਲ ਵੀ ਇਮੋਜ਼ੀ ਸ਼ੇਅਰ ਕੀਤੇ ਨੇ । ਜੋ ਕਿ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ । anushka and virat ਜੇ ਗੱਲ ਕਰੀਏ ਇਸ ਪੋਸਟ ਉੱਤੇ ਕਈ ਹੋਰ ਹੀਰੋਇਨਾਂ ਵੀ ਕਮੈਂਟ ਕੀਤੇ ਨੇ । ਇਸ ਪੋਸਟ ਉੱਤੇ ਤਿੰਨ ਮਿਲੀਅਨ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆਏ ਨੇ । inside pic of anushka sharma comments box

0 Comments
0

You may also like