ਅਨੁਸ਼ਕਾ ਸ਼ਰਮਾ ਨੇ ਤਿੰਨ ਸਾਲਾਂ ਬਾਅਦ ਅਦਾਕਾਰੀ ਦੇ ਖੇਤਰ 'ਚ ਕੀਤੀ ਐਂਟਰੀ, ਆਉਣ ਵਾਲੀ ਫ਼ਿਲਮ Chakda ‘Xpress ਦੀ ਪਹਿਲੀ ਝਲਕ ਕੀਤੀ ਸਾਂਝੀ, ਦੇਖੋ ਵੀਡੀਓ

written by Lajwinder kaur | January 06, 2022

ਬਾਲੀਵੁੱਡ ਦੀ ਟਾਪ ਅਦਾਕਾਰਾ ਅਨੁਸ਼ਕਾ ਸ਼ਰਮਾ Anushka Sharma ਮੈਟਰਨਿਟੀ ਇੰਟਰਵਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੀ ਹੈ। ਅਨੁਸ਼ਕਾ ਨੈੱਟਫਲਿਕਸ ਫ਼ਿਲਮ 'ਚੱਕਦਾ ਐਕਸਪ੍ਰੈਸ' 'ਚ ਮਹਿਲਾ ਕ੍ਰਿਕਟ ਦੀ ਦਿੱਗਜ ਪਲੇਅਰ ਝੂਲਨ ਗੋਸਵਾਮੀ ਦੇ ਜੀਵਨ ਤੋਂ ਪ੍ਰੇਰਿਤ ਫ਼ਿਲਮ Chakda ‘Xpress ‘ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

anushka Image Source: YouTube

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

ਅਨੁਸ਼ਕਾ ਇਸ ਫਿਲਮ 'ਚ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਇਹ ਫਿਲਮ ਵਿਸ਼ਵ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਮਹਿਲਾ ਗੇਂਦਬਾਜ਼ਾਂ ਵਿੱਚੋਂ ਇੱਕ ਝੂਲਨ ਗੋਸਵਾਮੀ ਦੀ ਸ਼ਾਨਦਾਰ ਯਾਤਰਾ 'ਤੇ ਆਧਾਰਿਤ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਫ਼ਿਲਮ ਬਾਰੇ ਖਾਸ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਦੀ ਆਖਰੀ ਫ਼ਿਲਮ 'ਜ਼ੀਰੋ' ਸੀ, ਜਿਸ 'ਚ ਉਹ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਈ ਸੀ। ਇਹ ਫ਼ਿਲਮ 2018 ਵਿੱਚ ਰਿਲੀਜ਼ ਹੋਈ ਸੀ।

inside image of anushka sharma

ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਦੀ ਇਹ ਫਿਲਮ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ। ਫਿਲਮ ਦੇ ਪ੍ਰੋਮੋ 'ਚ ਅਨੁਸ਼ਕਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ ਅਤੇ ਬੰਗਾਲੀ ਲਹਿਜ਼ੇ 'ਚ ਇੱਕ ਡਾਇਲਾਗ ਬੋਲਦੀ ਹੈ, ਜਿਸ ਚ ਉਹ ਕਹਿ ਰਹੀ ਹੈ ਕਿ 'ਜਦੋਂ ਜਰਸੀ ਖੁਦ ਦੇ ਨਾਂਅ ਦਾ ਨਹੀਂ ਤਾਂ ਫੈਨ ਕਿਸ ਨਾਂਅ ਨੂੰ ਫਾਲੋ ਕਰੇਗਾ, ਪਰ ਫਿਕਰ ਨਾ ਕਰੋ, ਅੱਜ ਜਰਸੀ 'ਤੇ ਆਪਣਾ ਨਾਂ ਬਣਾ ਲਿਆ ਹੈ ਅਤੇ ਕੱਲ੍ਹ ਨੂੰ ਆਪਣੀ ਪਛਾਣ ਵੀ ਬਣਾ ਲਵੇਗਾ... ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਇੱਕ ਤੇਜ਼ ਗੇਂਦਬਾਜ਼ ਰਹੀ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਝੂਲਨ ਗੋਸਵਾਮੀ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 2002-2021 ਦੇ ਵਿਚਕਾਰ ਸੀ। ਖਬਰਾਂ ਮੁਤਾਬਕ ਫਿਲਮ 'ਚੱਕਦਾ ਐਕਸਪ੍ਰੈਸ' ਦੀ ਸ਼ੂਟਿੰਗ ਭਾਰਤ ਦੇ ਨਾਲ-ਨਾਲ ਬ੍ਰਿਟੇਨ 'ਚ ਵੀ ਕੀਤੀ ਜਾਵੇਗੀ। ਇਹ ਫਿਲਮ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਕਲੀਨ ਸਲੇਟ ਫਿਲਮਜ਼ ਦੁਆਰਾ ਬਣਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ 'NH 10', 'ਪਰੀ' ਅਤੇ 'ਪਾਤਾਲ ਲੋਕ' ਵਰਗੀਆਂ ਮਸ਼ਹੂਰ ਵੈਬ-ਸੀਰੀਜ਼ ਬਣਾ ਚੁੱਕੀ ਹੈ।

 

 

View this post on Instagram

 

A post shared by AnushkaSharma1588 (@anushkasharma)

You may also like