ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਨਹੀਂ ਪਛਾਣ ਪਾਏ ਇਹ ਪਿੰਡਵਾਲੇ, ਐਕਟਰੈੱਸ ਨੇ ਪੋਸਟ ਪਾ ਕੇ ਆਖੀ ਇਹ ਗੱਲ....

Written by  Lajwinder kaur   |  November 05th 2019 04:34 PM  |  Updated: November 05th 2019 04:34 PM

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਨਹੀਂ ਪਛਾਣ ਪਾਏ ਇਹ ਪਿੰਡਵਾਲੇ, ਐਕਟਰੈੱਸ ਨੇ ਪੋਸਟ ਪਾ ਕੇ ਆਖੀ ਇਹ ਗੱਲ....

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜੋ ਕਿ ਇਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਗੁਆਂਢੀ ਦੇਸ਼ ਭੂਟਾਨ ‘ਚ ਛੁੱਟੀਆਂ ਦਾ ਲੁਤਫ਼ ਉੱਠਾ ਰਹੇ ਹਨ।  ਜਿੱਥੋਂ ਦੀਆਂ ਵੀਡੀਓਜ਼ ਤੇ ਫੋਟੋਆਂ ਉਹ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਲੰਬੀ ਚੌੜੀ ਕੈਪਸ਼ਨ ਲਿਖੀ ਹੈ।

 

View this post on Instagram

 

Today , during our 8.5 km uphill trek we stopped by a small village on a mountain to pet and feed a baby calf who was born just 4 months ago . While we did that the owner of the house asked us if we were tired and wanted to have a cup of tea ? So we went in to the home of this beautiful and warm family who had absolutely no idea who we were and yet they treated us with such warmth and love . We spent some time with them chatting and drinking tea and the whole time they just know us as two tired trekkers ! Whoever knows virat and me very closely, know that both of us live for such moments of genuine , simple & pure human connection . It fills us with such joy and peace knowing that they just wanted to be kind to two random foreigners ( plus our guide ) without seeking anything in return. If this is not the true meaning of life then i dont know what is . A memory we will cherish forever ??✨

A post shared by AnushkaSharma1588 (@anushkasharma) on

ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਵਿਰਾਟ ਕੋਹਲੀ ਤੇ ਕੁਝ ਪਿੰਡਾਂ ਵਾਲੇ ਮੌਜੂਦ ਹਨ। ਉਨ੍ਹਾਂ ਨੇ ਪੋਸਟ ਰਾਹੀਂ ਪਿੰਡ ਵਾਲੇ ਲੋਕਾਂ ਦੀਆਂ ਦਰਿਆ ਦਿਲੀ ਤੇ ਚੰਗੇ ਸੁਭਾਅ ਬਾਰੇ ਦੱਸਿਆ ਹੈ। ਅਨੁਸ਼ਕਾ ਸ਼ਰਮਾ ਨੇ ਕੈਪਸ਼ਨ ‘ਚ ਲਿਖਿਆ ਹੈ- ਅੱਜ ਜਦੋਂ ਅਸੀਂ ਅੱਪਹਿੱਲ ਟਰੇਕਿੰਗ ਕਰਦੇ ਹੋਏ 8.5 ਕਿ.ਮੀ ਦੀ ਚੜ੍ਹਾਈ ਕਰਦੇ ਹੋਏ ਇੱਕ ਛੋਟੇ ਜਿਹੇ ਪਿੰਡ ‘ਚ ਪਹੁੰਚੇ। ਜਿੱਥੇ ਅਸੀਂ ਇੱਕ ਪਾਲਤੂ ਵੱਛੀ ਨੂੰ ਚਾਰਾ ਖਵਾਉਣ ਲੱਗ ਗਏ ਜੋ ਕਿ 4 ਮਹੀਨੇ ਪਹਿਲਾਂ ਹੀ ਪੈਦਾ ਹੋਈ ਸੀ। ਉਸ ਸਮੇਂ ਘਰ ਦੇ ਮਾਲਿਕ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕੀ ਤੁਸੀਂ ਥੱਕੇ ਹੋਏ ਹੋ ਤੇ ਇੱਕ ਕੱਪ ਚਾਹ ਪੀਣਾ ਚਾਹੁੰਦੇ ਹੋ?

 

ਹੋਰ ਵੇਖੋ:ਜੀ ਖ਼ਾਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ

ਇਸ ਤੋਂ ਅੱਗੇ ਉਨ੍ਹਾਂ ਨੇ ਇਸ ਪਰਿਵਾਰ ਦੀ ਤਾਰੀਫ਼ ਕਰਦੇ ਹੋਏ ਲਿਖਿਆ ਹੈ ਕਿ, ‘ਅਸੀਂ ਇਸ ਖ਼ੂਬਸੂਰਤ ਪਰਿਵਾਰ ਦੇ ਘਰ ‘ਚ ਗਏ, ਜਿਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅਸੀਂ ਕੌਣ ਹਾਂ..ਇਹੇ ਜਾਣੇ ਬਿਨ੍ਹਾਂ ਹੀ ਇਸ ਪਰਿਵਾਰ ਨੇ ਸਾਨੂੰ ਗਰਮਜੋਸ਼ੀ ਤੇ ਪਿਆਰ ਨਾਲ ਮਹਿਮਾਨ ਨਿਵਾਜ਼ੀ ਕੀਤੀ ਤੇ ਸਾਨੂੰ ਚਾਹ ਵੀ ਪਿਲਾਈ..ਇਹ ਪਰਿਵਾਰ ਵਾਲੇ ਬਸ ਇਹ ਜਾਣਦੇ ਸਨ ਕਿ ਅਸੀਂ ਥੱਕੇ ਹੋਏ ਟਰੇਕਰ ਹਾਂ’

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦੱਸ ਦਈਏ ਅੱਜ ਵਿਰਾਟ ਕੋਹਲੀ ਦਾ ਜਨਮ ਦਿਨ ਵੀ ਹੈ ਜਿਸ ਨੂੰ ਉਹ ਭੂਟਾਨ ‘ਚ ਆਪਣੀ ਪਤਨੀ ਦੇ ਨਾਲ ਮਨਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network