Advertisment

ਭਾਰਤੀ ਕਪਤਾਨ ਘਰ ‘ਚ ਕਰ ਰਹੇ ਨੇ ਅਜਿਹੀਆਂ ਹਰਕਤਾਂ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ

author-image
By Lajwinder kaur
New Update
ਭਾਰਤੀ ਕਪਤਾਨ ਘਰ ‘ਚ ਕਰ ਰਹੇ ਨੇ ਅਜਿਹੀਆਂ ਹਰਕਤਾਂ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ
Advertisment
ਭਾਰਤੀ ਕ੍ਰਿਕੇਟ ਕੈਪਟਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਮੁੰਬਈ ਵਾਲੇ ਘਰ ‘ਚ ਰਹਿ ਰਹੇ ਨੇ । ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਵਿਰਾਟ ਕੋਹਲੀ ਡਾਇਨਾਸੋਰ ਬਣ ਕੇ ਘਰ ‘ਚ ਐਂਟਰ ਹੁੰਦੇ ਹੋਏ ਨਜ਼ਰ ਆ ਰਹੇ ਨੇ । ਇਸ ਦੌਰਾਨ ਇੰਡੀਅਨ ਕਪਤਾਨ ਡਾਇਨਾਸੋਰ ਦੀ ਤਰ੍ਹਾਂ ਆਪਣੇ ਹੱਥ ਅੱਗੇ ਵੱਲ ਕਰਕੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ । ਇਸ ਤੋਂ ਬਾਅਦ ਉਹ ਕੈਮਰੇ ਵੱਲ ਦੇਖਦੇ ਹੋਏ ਡਾਇਨਾਸੋਰ ਵਾਂਗ ਆਵਾਜ਼ ਕੱਢਦੇ ਹੋਏ ਨਜ਼ਰ ਆ ਰਹੇ ਨੇ ।
 
View this post on Instagram
 

I spotted .... A Dinosaur on the loose ??????

A post shared by ɐɯɹɐɥS ɐʞɥsnu∀ (@anushkasharma) on

ਅਨੁਸ਼ਕਾ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਮੈਂ ਖੁੱਲਾ ਘੁੰਮਦਾ ਹੋਇਆ ਇੱਕ ਡਾਇਨਾਸੋਰ ਦੇਖਿਆ ਹੈ । ਇਸ ਵੀਡੀਓ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਨੇ ਅਤੇ ਸ਼ੇਅਰ ਵੀ ਕਰ ਰਹੇ ਨੇ । ਬਾਲੀਵੁੱਡ ਦੇ ਕਲਾਕਾਰ ਰਣਵੀਰ ਸਿੰਘ, ਕਾਜਲ ਅਗਰਵਾਲ, ਸਾਨਿਆ ਮਿਰਜ਼ਾ, ਕਰਨ ਵਾਹੀ ਤੇ ਕਈ ਹੋਰ ਸਿਤਾਰਿਆਂ ਨੇ ਹਾਸੇ ਵਾਲੇ ਕਮੈਂਟਸ ਕਰਕੇ ਇਸ ਵੀਡੀਓ ਦਾ ਪੂਰਾ ਲੁਤਫ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਅਜੇ ਤੱਕ ਦੋ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । publive-image ਇਸ ਤੋਂ ਇਲਾਵਾ ਇਹ ਜੋੜਾ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਰਾਹੀਂ ਜਾਗਰੂਕ ਕਰਦੇ ਹੋਏ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ‘ਚ ਦਾਨ ਵੀ ਦੇ ਚੁੱਕੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment