ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਹਿਲੇ ਬੱਚੇ ਨੂੰ ਜਲਦ ਹੀ ਜਨਮ ਦੇਣ ਜਾ ਰਹੀ ਹੈ ।ਉਨ੍ਹਾਂ ਨੇ ਮੁੰਬਈ ‘ਚ ਇੱਕ ਐਡ ਫ਼ਿਲਮ ਲਈ ਸ਼ੂਟ ਕੀਤਾ ਜਿਸ ‘ਚ ਉੁਹ ਮਿੱਡੀ ਡਰੈੱਸ ‘ਚ ਵਿਖਾਈ ਦੇ ਰਹੀ ਹੈ । ਅਨੁਸ਼ਕਾ ਜਲਦੀ ਹੀ ਮਾਂ ਬਣਨ ਜਾ ਰਹੀ ਹੈ ਅਤੇ ਅਜਿਹੀ ਸਥਿਤੀ ਵਿੱਚ ਹਿੰਦੀ ਫਿਲਮ ਜਗਤ ਵਿੱਚ ਉਨ੍ਹਾਂ ਦੇ ਆਪਣੇ ਪਹਿਲਾਂ ਤੋਂ ਤੈਅ ਕੰਮ ਨੂੰ ਪੂਰਾ ਕਰਨ ਦੇ ਜਨੂੰਨ ਕਰਕੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ।
ਅਨੁਸ਼ਕਾ ਲੜਕੀਆਂ ‘ਚ ਵੀ ਬਹੁਤ ਮਸ਼ਹੂਰ ਹੋ ਰਹੀ ਹੈ ਕਿਉਂਕਿ ਉਸ ਨੇ ਕੁਦਰਤੀ ਤੌਰ ‘ਤੇ ਮਾਂ ਬਣਨ ਦਾ ਫੈਸਲਾ ਕੀਤਾ ਅਤੇ ਸਰੋਗੇਸੀ ਦੀ ਪੇਸ਼ਕਸ਼ ਦੇ ਬਾਵਜੂਦ ਇਸ ਨੂੰ ਠੁਕਰਾ ਦਿੱਤਾ।
ਹੋਰ ਪੜ੍ਹੋ : ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਆਪਣੀ ਗਰਭਵਤੀ ਪਤਨੀ ਦਾ ਕਿੰਨਾਂ ਰੱਖਦੇ ਹਨ ਖਿਆਲ
ਜਾਣਕਾਰੀ ਦੇ ਅਨੁਸਾਰ ਅਨੁਸ਼ਕਾ ਨੇ ਆਪਣੀ ਪ੍ਰੈਗਨੈਂਸੀ ਵਿੱਚ ਇੱਕ ਦਿਲਚਸਪ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਇਕ ਕਮਰਸ਼ੀਅਲ ਹੋ ਸਕਦਾ ਹੈ ਜਿਸ ‘ਚ ਅਨੁਸ਼ਕਾ ਪ੍ਰੇਗਨੈਂਟ ਮਾਵਾਂ ਦੀ ਸਿਹਤ ਨਾਲ ਜੁੜਿਆ ਵਿਸ਼ੇਸ਼ ਸੰਦੇਸ਼ ਦਿੰਦੀ ਦਿਖਾਈ ਦੇਵੇਗੀ।