ਅਨੁਸ਼ਕਾ ਸ਼ਰਮਾ ਹੋਈ ਗੰਭੀਰ ਬੀਮਾਰੀ ਦੀ ਸ਼ਿਕਾਰ,ਲੰਬੇ ਟਾਈਮ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੀ,ਤਸਵੀਰਾਂ ਵਾਇਰਲ 

written by Shaminder | May 21, 2019

ਅਨੁਸ਼ਕਾ ਸ਼ਰਮਾ ਏਨੀਂ ਦਿਨੀਂ ਚਰਚਾ 'ਚ ਹੈ । ਕੁਝ ਦਿਨ ਪਹਿਲਾਂ ਉਹ ਗੋਆ 'ਚ ਛੁੱਟੀਆਂ ਮਨਾਉਂਦੀ ਹੋਈ ਨਜ਼ਰ ਆਈ ਸੀ ਅਤੇ ਹੁਣ ਮੁੜ ਤੋਂ ਉਹ ਆਪਣੀਆਂ ਕੁਝ ਤਸਵੀਰਾਂ ਕਰਕੇ ਚਰਚਾ 'ਚ ਹੈ । ਦਰਅਸਲ ਅਨੁਸ਼ਕਾ ਸ਼ਰਮਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਕਲੀਨਿਕ ਦੇ ਬਾਹਰ ਆ ਰਹੀ ਹੈ। ਤਸਵੀਰਾਂ ਦੇ ਵਾਇਰਲ ਹੁੰਦੇ ਹੀ ਅਨੁਸ਼ਕਾ ਦੇ ਬੀਮਾਰ ਹੋਣ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਹੋਰ ਵੇਖੋ:ਅਨੁਸ਼ਕਾ ਸ਼ਰਮਾ ਲਈ ਇਹ ਸਖਸ਼ ਰਿਹਾ ਲੱਕੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ https://www.instagram.com/p/BunXt5KnYYv/ ਦਰਅਸਲ, ਅਨੁਸ਼ਕਾ ਸ਼ਰਮਾ ਲੰਬੇ ਟਾਈਮ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।ਪਹਿਲਾਂ ਵੀ ਉਸ ਨੂੰ ਲੈ ਕੇ ਖਬਰਾਂ ਆਈਆਂ ਹਨ ਕਿ ਉਹ ਬਲਜਿੰਗ ਡਿਸਕ ਦੀ ਸਮੱਸਿਆ ਤੋਂ ਪਰੇਸ਼ਾਨ ਹੈ।ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਦੀ ਇਹ ਪਰੇਸ਼ਾਨੀ ਫਿਰ ਵੱਧ ਗਈ ਹੈ। ਦੁਬਾਰਾ ਪਰੇਸ਼ਾਨੀ ਆਉਣ ਨਾਲ ਉਹ ਇਸਦਾ ਇਲਾਜ ਕਰਵਾ ਰਹੀ ਹੈ।ਇਸ ਹੀ ਸਿਲਸਿਲੇ ਵਿੱਚ ਅਨੁਸ਼ਕਾ ਇੱਕ ਫਿਜਿਓਥੈਰਿਪੀ ਕਲੀਨਿਕ ਪਹੁੰਚੀ ਸੀ। https://www.instagram.com/p/BxreF7sFrLF/ ਇਸ ਕਲੀਨਿਕ ਤੋਂ ਬਾਹਰ ਆਉਂਦੇ ਸਮੇਂ ਅਨੁਸ਼ਕਾ ਨੂੰ ਸਪਾਟ ਕੀਤਾ ਗਿਆ। ਦੱਸ ਦੇਈਏ ਕਿ ਬਿਲਜਿੰਗ ਡਿਸਕ ਕਮਰ ਨਾਲ ਜੁੜੀ ਪਰੇਸ਼ਾਨੀ ਹੈ। ਜਿਸ ਵਿੱਚ ਇਨਸਾਨ ਇੱਕ ਹੀ ਥਾਂ ਤੇ ਲੰਬੇ ਸਮੇਂ ਟਾਈਮ ਤੱਕ ਬੈਠ ਨਹੀਂ ਪਾਉਂਦਾ ਹੈ।ਜੋ ਵੀ ਇਨਸਾਨ ਜ਼ਿਆਦਾ ਲੰਬੇ ਸਮੇਂ ਤੱਕ ਇੱਕ ਹੀ ਥਾਂ ਤੇ ਬੈਠਾ ਰਹਿੰਦਾ ਹੈ ਤਾਂ ਉਹ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ। https://www.instagram.com/p/Bu8hlocH0Q9/ ਇਹ ਹੀ ਫਿਲਹਾਲ ਅਨੁਸ਼ਕਾ ਸ਼ਰਮਾ ਨੂੰ ਹੋ ਗਈ ਹੈ।ਇਸ ਬੀਮਾਰੀ ਕਾਰਨ ਅਨੁਸ਼ਕਾ ਬੇਹੱਦ ਪ੍ਰੇਸ਼ਾਨ ਹੈ ਅਤੇ ਇਸ ਤੋਂ ਜਲਦ ਤੋਂ ਜਲਦ ਨਿਜ਼ਾਤ ਪਾਉਣ ਲਈ ਇਲਾਜ ਕਰਵਾ ਰਹੀ ਹੈ । ਅਸੀਂ ਵੀ ਉਮੀਦ ਕਰਦੇ ਹਾਂ ਕਿ ਅਨੁਸ਼ਕਾ ਨੂੰ ਜਲਦ ਤੋਂ ਜਲਦ ਇਸ ਬੀਮਾਰੀ ਤੋਂ ਰਾਹਤ ਮਿਲ ਜਾਵੇਗੀ ।

0 Comments
0

You may also like