Advertisment

ਅਨੁਸ਼ਕਾ ਨੇ ਪਤੀ ਵਲੋਂ ਦਿੱਤੇ ਚੈਲੇਂਜ ਨੂੰ ਕੀਤਾ ਸਵੀਕਾਰ, ਜਵਾਬ 'ਚ ਪੋਸਟ ਕੀਤਾ VIDEO

author-image
By Gourav Kochhar
New Update
ਅਨੁਸ਼ਕਾ ਨੇ ਪਤੀ ਵਲੋਂ ਦਿੱਤੇ ਚੈਲੇਂਜ ਨੂੰ ਕੀਤਾ ਸਵੀਕਾਰ, ਜਵਾਬ 'ਚ ਪੋਸਟ ਕੀਤਾ VIDEO
Advertisment

ਇੰਡੀਅਨ ਕ੍ਰਿਕੇਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਿਟਨੈੱਸ ਚੈਲੇਂਜ ਲਈ ਨਾਮੀਨੇਟ ਕੀਤਾ ਸੀ। ਅਨੁਸ਼ਕਾ ਨੇ ਨਾ ਸਿਰਫ ਉਨ੍ਹਾਂ ਦਾ ਇਹ ਚੈਲੇਂਜ ਕਬੂਲ ਕੀਤਾ ਸਗੋਂ ਉਸ ਨੂੰ ਪੂਰਾ ਵੀ ਕਰ ਦਿੱਤਾ ਹੈ। ਅਨੁਸ਼ਕਾ ਸ਼ਰਮਾ ਨੇ ਵਿਰਾਟ Virat Kohli ਦੇ ਚੈਲੇਂਜ ਨੂੰ ਐਕਸੈਪਟ ਕਰਦੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਉਹ ਜਿਮ 'ਚ ਐਕਸਰਸਾਈਜ ਕਰਦੀ ਹੋਈ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਆਪਣਾ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਵਿਰਾਟ ਕੋਹਲੀ ਮੈਂ ਤੁਹਾਡਾ ਚੈਲੇਂਜ ਕਬੂਲ ਕੀਤਾ। ਇਹ ਰਿਹਾ ਮੇਰਾ ਵੀਡੀਓ #HumFitTohIndiaFit ਮੈਂ ਇਸ ਚੈਲੇਂਜ ਲਈ ਦੀਪਿਕਾ ਪਿੱਲਈ ਅਤੇ ਵਰੁਣ ਧਵਨ ਨੂੰ ਨਾਮੀਨੇਟ ਕਰਦੀ ਹਾਂ।''

Advertisment

Anushka Sharma
Advertisment

ਪੀ, ਐੱਮ. ਮੋਦੀ ਨੂੰ ਵੀ ਵਿਰਾਟ ਨੇ ਕੀਤਾ ਨਾਮੀਨੇਟ

ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ-ਨਾਲ ਪੀ. ਐੱਮ. ਨਰਿੰਦਰ ਮੋਦੀ ਨੂੰ ਵੀ ਨਾਮੀਨੇਟ ਕੀਤਾ ਸੀ। ਕੋਹਲੀ ਨੇ ਟਵੀਟ ਕੀਤਾ, ''ਮੈਂ ਰਾਜਵਰਧਨ ਸਿੰਘ ਰਾਠੌਰ ਸਰ ਦਾ 'ਫਿਟਨੈੱਸ ਚੈਲੇਂਜ' ਮਨ ਲਿਆ ਹੈ। ਹੁਣ ਮੈਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ Anushka Sharma, ਸਾਡੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਅਤੇ ਮਹਿੰਦਰ ਸਿੰਘ ਧੋਨੀ ਭਰਾ ਨੂੰ ਚੁਣੋਤੀ ਦੇਣਾ ਚਾਵਾਂਗਾ।''

ਇਸ ਦੇ ਜਵਾਬ 'ਚ ਪੀ. ਐੱਮ. ਮੋਦੀ ਨੇ ਵੀ ਟਵੀਟ ਕਰਦੇ ਹੋਏ ਵਿਰਾਟ Virat Kohli ਦਾ ਚੈਲੇਂਜ ਐਕਸੈਪਟ ਕੀਤਾ ਸੀ। ਪੀ. ਐੱਮ. ਮੋਦੀ ਨੇ ਟਵੀਟ ਕਰਦੇ ਹੋਏ ਕਿਹਾ,''ਮੈਂ ਜਲਦ ਹੀ ਆਪਣੀ ਫਿਟਨੈੱਸ ਦਾ ਵੀਡੀਓ ਜਾਰੀ ਕਰਾਂਗਾ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦਾ ਫਿਟਨੈੱਸ ਚੈਲੇਂਜ ਕਬੂਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਆਪਣਾ ਫਿਟਨੈੱਸ ਵੀਡੀਓ ਪਾਇਆ ਸੀ।

modi-virat
Advertisment

Stay updated with the latest news headlines.

Follow us:
Advertisment
Advertisment
Latest Stories
Advertisment