ਦੀਵਾਲੀ 'ਤੇ ਅਨੁਸ਼ਕਾ ਸ਼ਰਮਾ ਦੀ ਬੇਟੀ ਨੇ ਖੇਡੀ 'ਹੋਲੀ', ਅਦਾਕਾਰਾ ਨੇ ਸ਼ੇਅਰ ਕੀਤੀ ਬੇਟੀ ਵਾਮਿਕਾ ਦੀ ਫੋਟੋ

written by Lajwinder kaur | October 25, 2022 03:35pm

Anushka Sharma's daughter: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਬੇਟੀ ਵਾਮਿਕਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਨੁਸ਼ਕਾ ਤੇ ਵਿਰਾਟ ਜ਼ਿਆਦਾਤਰ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ। ਇਸ ਲਈ ਫੈਨਜ਼ ਵੀ ਵਾਮਿਕਾ ਦੀਆਂ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਕਿਉਂਕਿ ਵਿਰਾਟ ਅਤੇ ਅਨੁਸ਼ਕਾ ਕਦੇ ਵੀ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਉਂਦੇ, ਇਸ ਲਈ ਇਸ ਫੋਟੋ ਵਿੱਚ ਵੀ ਉਨ੍ਹਾਂ ਨੇ ਸਿਰਫ ਵਾਮਿਕਾ ਦਾ ਹੱਥ ਦਿਖਾਇਆ ਹੈ।

ਹੋਰ ਪੜ੍ਹੋ : ਕੁਝ ਇਸ ਤਰ੍ਹਾਂ ਰਹੀ ਵਿਆਹ ਤੋਂ ਬਾਅਦ ਆਲੀਆ-ਰਣਬੀਰ ਦੀ ਪਹਿਲੀ ਦੀਵਾਲੀ, ਜਲਦ ਬਣਨ ਵਾਲੇ ਨੇ ਮਾਪੇ

anushaka new pics image source: instagram

ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਦੀਵਾਲੀ 'ਤੇ ਰੰਗੋਲੀ ਬਣਾਉਂਦੇ ਸਮੇਂ ਵਾਮਿਕਾ ਰੰਗਾਂ ਨਾਲ ਖੇਡਦੀ ਨਜ਼ਰ ਆਈ ਤੇ ਉਸ ਨੇ ਰੰਗੋਲੀ ਦੇ ਰੰਗਾਂ ਨਾਲ ਆਪਣੇ ਹੱਥ ਭਰੇ ਹੋਏ ਹਨ। ਅਜਿਹੇ 'ਚ ਅਨੁਸ਼ਕਾ ਨੇ ਇਸ ਫੋਟੋ ਦੇ ਕੈਪਸ਼ਨ 'ਚ ਲਿਖਿਆ- ‘ਦੀਵਾਲੀ ਅਤੇ ਹੋਲੀ ਇੱਕੋ ਦਿਨ’।

anushka sharma daughter pic image source: instagram

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਦੀਆਂ ਤਸਵੀਰਾਂ ਸਿਰਫ ਇੱਕ ਵਾਰ ਸਾਹਮਣੇ ਆਈਆਂ ਹਨ। ਉਦੋਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਪੋਸਟ ਪਾ ਕੇ ਇਹ ਗੱਲ ਆਖੀ ਸੀ ਕਿ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਨੂੰ ਸ਼ੇਅਰ ਨਾ ਕੀਤਾ ਜਾਵੇ। ਇੱਕ ਫੋਟੋਗ੍ਰਾਫਰ ਨੇ ਬੇਟੀ ਨਾਲ ਅਦਾਕਾਰਾ ਦੀਆਂ ਤਸਵੀਰਾਂ ਕਲਿੱਕ ਕਰਕੇ ਪੋਸਟ ਕੀਤੀਆਂ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਚ ਪਾਕਿਸਤਾਨ ਦੇ ਖਿਲਾਫ ਮੈਚ ਜਿੱਤ ਕੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀ ਖੁਸ਼ੀ ਦਿੱਤੀ ਸੀ। ਜਿੱਥੋਂ ਤੱਕ ਉਨ੍ਹਾਂ ਦੇ ਪਰਿਵਾਰ ਦੇ ਦੀਵਾਲੀ ਮਨਾਉਣ ਦੀ ਗੱਲ ਹੈ ਤਾਂ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਇਸ ਜਿੱਤ ਤੋਂ ਕਾਫੀ ਖੁਸ਼ ਸੀ। ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਲਈ ਖ਼ਾਸ ਪੋਸਟ ਪਾ ਕੇ ਮੁਬਾਰਕਾਂ ਦਿੱਤੀਆਂ ਸਨ।

anushka sharma wish virat kohli on india victory image source: instagram

You may also like