ਗੁਰਬਾਣੀ ਕਿਸੇ ਦੀ ਵੀ ਬੌਧਿਕ ਜਾਇਦਾਦ ਨਹੀਂ- ਰਬਿੰਦਰ ਨਾਰਾਇਣ

Written by  Shaminder   |  January 15th 2020 11:56 AM  |  Updated: January 15th 2020 11:56 AM

ਗੁਰਬਾਣੀ ਕਿਸੇ ਦੀ ਵੀ ਬੌਧਿਕ ਜਾਇਦਾਦ ਨਹੀਂ- ਰਬਿੰਦਰ ਨਾਰਾਇਣ

ਸ਼੍ਰੀ ਦਰਬਾਰ ਸਾਹਿਬ ਤੋਂ ਹਰ ਰੋਜ਼ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਨੂੰ ਲੈ ਕੇ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸੰਗਤ ਅਜਿਹੇ ਲੋਕਾਂ ਤੋਂ ਸੁਚੇਤ ਰਹੇ ਜੋ ਹੁਕਮਨਾਮੇ ਦੇ ਜ਼ਰੀਏ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ‘ਬੋਧਿਕ ਜਾਇਦਾਦ (Intellectual Property) ਹੈ। ਇਸ ਕੂੜ ਪ੍ਰਚਾਰ ਬਾਰੇ ਜਵਾਬ ਦਿੰਦਿਆਂ ਪੀ.ਟੀ.ਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਐਮ.ਡੀ ਰਬਿੰਦਰ ਨਰਾਇਣ ਨੇ ਸਪਸ਼ਟ ਕੀਤਾ ਕਿ ਉਹ ਫੇਸਬੁੱਕ ਦਾ ਸਟੈਂਡਰਡ ਰਿਸਪਾਂਸ ਹੁੰਦਾ ਹੈ ਜੋ ਕਿਸੇ ਵੀ ਕਾਪੀਰਾਈਟ ਦੇ ਮਾਮਲੇ ‘ਚ ਜਾਰੀ ਕੀਤਾ ਜਾਂਦਾ ਹੈ। ਕੋਈ ਵੀ ਮਾਮਲਾ ਕਾਪੀਰਾਈਟ ਦਾ ਹੁੰਦਾ ਹੈ ਤਾਂ ਫੇਸਬੁੱਕ ਆਪਣੇ ਤੌਰ ‘ਤੇ ਇਹ ਮੈਸੇਜ ਭੇਜ ਦਿੰਦਾ ਹੈ। ਉਹਨਾਂ ਦੱਸਿਆ ਕਿ ਇਹ ਗੱਲ ਘੱਟੋ-ਘੱਟ ਉਹਨਾਂ ਸਾਰੇ ਲੋਕਾਂ ਨੁੰ ਤਾਂ ਪਤਾ ਹੈ ਜੋ ਸੋਸ਼ਲ ਮੀਡੀਆ ਦਾ ਕੰਮ ਕਰਦੇ ਹਨ ਨਹੀਂ ਤਾ ਇਸ ਗੱਲ ਨੂੰ ਫੇਸਬੁੱਕ ਤੋਂ ਤਸਦੀਕ ਕਰਵਾਇਆ ਜਾ ਸਕਦਾ ਹੈ। ਰਬਿੰਦਰ ਨਰਾਇਣ ਨੇ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ ‘ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਆਿਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ।

https://www.facebook.com/ptcnewsonline/videos/1013894862311980/

ਲੋਕ ਹਿਤ ਵਿੱਚ ਜਾਰੀ ਆਪਣੇ ਬਿਆਨ ਵਿੱਚ ਰਬਿੰਦਰ ਨਾਰਾਇਣ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ‘ਤੇ ਮੌਜੂਦ ਲਿੰਕ ਨੂੰ ਕਿਸੇ ਵੱਲੋਂ ਵੀ ਸ਼ੇਅਰ ਕਰਨ ਉੱਪਰ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ ,ਉਨ੍ਹਾਂ ਗੁਰਬਾਣੀ ਦਾ ਲਿੰਕ ਚੋਰੀ ਕਰਕੇ ਉਸਦਾ ਗਲਤ ਇਸਤੇਮਾਲ ਕਰਨ ਵਾਲੀਆਂ ਸੰਸਥਾਵਾਂ ‘ਤੇ ਸਖਤ ਇਤਰਾਜ਼ ਜਤਾਉਦਿਆਂ ਕਿਹਾ ਕਿ ਇਸ ਤਰੀਕੇ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਗਲਤ ਸਾਈਟਾਂ ਚਲਾ ਰਹੇ ਹਨ ਤੇ ਹੁਕਮਨਾਮੇ ਨੂੰ ਜਰੀਆ ਬਣਾ ਕੇ ਆਪਣਾ ਫੇਸਬੁੱਕ ਪੇਜ ਜਾਂ ਆਪਣਾ ਯੂਟਿਊਬ ਚੈਨਲ ਸਬਸਕਰਾਈਬ ਕਰਨ ਲਈ ਮੈਸਜ ਕਰਦੇ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ‘ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਊਨਲੋਡ ਕਰਕੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਕੁਝ ਲੋਕ ਹੁਕਮਨਾਮੇ ਦੀ ਆੜ ‘ਚ ਨਿਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਚਲਾ ਰਹੇ ਹਨ ਜੋ ਪੂਰੀ ਤਰਾਂ ਬੇਅਦਬੀ ਹੈ ਅਤੇ ਇਸ 'ਤੇਐੱਸਜੀਪੀਸੀ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।

https://www.facebook.com/ptcnewsonline/videos/604623300105174/

ਲਗਾਤਾਰ ਦਰਬਾਰ ਸਾਹਿਬ ਤੋਂ ਪੀਟੀਸੀ ਨੈਟਵਰਕ ਤੇ ਪ੍ਰਸਾਰਿਤ ਹੁੰਦੀ ਗੁਰੂਬਾਣੀ ਉਪਰ ਬੋਲਦਿਆਂ ਰਬਿੰਦਰ ਨਾਰਾਇਣ ਨੇ ਕਿਹਾ ‘ਐੱਸਜੀਪੀਸੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਮਾਣਯੋਗ ਹਾਈਕੋਰਟ ਨੇ ਵੀ ਸਹੀ ਦੱਸਿਆ ਹੈ। ਇਸ ਦੇ ਨਾਲ ਹੀ ਉਨਾਂ ਨੇ ‘ਸ੍ਰੀ ਹੇਮਕੁੰਟ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਬਾਣੀ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਹੇਮਕੁੰਟ ਤੋਂ ਪ੍ਰਸਾਰਿਤ ਹੁੰਦੀ ਬਾਣੀ ਲਈ ਸਥਾਨਕ ਕਮੇਟੀ ਵਲੋਂ ਲੱਖਾਂ ਰੁਪਏ ਨਿੱਜੀ ਚੈਨਲ ਨੂੰ ਦਿਤੇ ਜਾਂਦੇ ਸੀ ਜੋ ਪੈਸਾ ਸੰਗਤ ਦੀ ਭਲਾਈ ਲਈ ਕੰਮ ਵਿੱਚ ਲਿਆਂਦਾ ਜਾ ਸਕਦਾ ਸੀ ਜਿਸ ਤੇ ਪੀਟੀਸੀ ਨੈਟਵਰਕ ਨੇ ਪਹਿਲਕਦਮੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਤੋਂ ਬਾਣੀ ਦਾ ਪ੍ਰਸਾਰ ਬਿਲਕੁਲ ਮੁਫਤ ਆਪਣੇ ਖਰਚੇ ਤੇ ਚੈਨਲ ਤੇ ਸ਼ੁਰੂ ਕੀਤਾ ਤਾਂ ਜੋ ਉਹ ਸੰਗਤ ਜੋ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀ ਸੀ ਉਹ ਸੰਗਤ ਘਰ ਬੈਠੇ ਬਾਣੀ ਸਰਵਣ ਕਰ ਸਕੇ।ਅਦਾਰਾ ਪੀਟੀਸੀ ਸੰਗਤਾਂ ਨਾਲ ਇਹ ਵਾਅਦਾ ਕਰਦਾ ਹੈ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਉੱਪਰ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸਾਡਾ ਉਪਰਾਲਾ ਨਿਰੰਤਰ ਜਾਰੀ ਰਹੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network