ਹਨੀ ਸਿੰਘ ਤੋਂ ਇਲਾਵਾ ਇਹਨਾਂ ਫ਼ਿਲਮੀ ਸਿਤਾਰਿਆਂ ’ਤੇ ਵੀ ਲੱਗ ਚੁੱਕਾ ਹੈ ਘਰੇਲੂ ਹਿੰਸਾ ਦਾ ਇਲਜ਼ਾਮ

written by Rupinder Kaler | August 04, 2021

ਫ਼ਿਲਮੀ ਸਿਤਾਰਿਆਂ ਨੂੰ ਆਮ ਲੋਕ ਬਹੁਤ ਪਿਆਰ ਕਰਦੇ ਹਨ । ਇਹਨਾਂ ਸਿਤਾਰਿਆਂ ਨੂੰ ਲੋਕ ਆਪਣਾ ਆਦਰਸ਼ ਵੀ ਮੰਨਦੇ ਹਨ । ਪਰ ਜਦੋਂ ਇਹਨਾਂ ਸਿਤਾਰਿਆਂ ਦਾ ਨਾਂਅ ਗਲਤ ਖ਼ਬਰਾਂ ਵਿੱਚ ਆਉਂਦਾ ਹੈ ਤਾਂ ਪ੍ਰਸ਼ੰਸਕਾਂ ਦਾ ਦਿਲ ਟੁੱਟ ਜਾਂਦਾ ਹੈ । ਹਨੀ ਸਿੰਘ ਵਾਂਗ ਬਹੁਤ ਸਾਰੇ ਅਜਿਹੇ ਸਿਤਾਰੇ ਹਨ ਜਿਨ੍ਹਾਂ ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲੱਗਿਆ ਹੈ ।

Pic Courtesy: Instagram

ਹੋਰ ਪੜ੍ਹੋ :

ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਦੇ ਬੇਟੇ ਵਿਆਨ ਨੇ ਸਾਂਝੀ ਕੀਤੀ ਇਹ ਪੋਸਟ

Pic Courtesy: Instagram

ਮਸ਼ਹੂਰ ਰੈਪਰ ਹਨੀ ਸਿੰਘ ਨੂੰ ਲੈ ਕੇ ਬੀਤੇ ਦਿਨ ਬੁਰੀ ਖ਼ਬਰ ਆਈ ਸੀ । ਉਹਨਾਂ ਤੇ ਘਰੇਲੂ ਹਿੰਸਾ ਦਾ ਮੁਕੱਦਮਾ ਦਰਜ਼ ਹੋਇਆ ਹੈ । ਉਹਨਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਹਨ ।

Pic Courtesy: Instagram

ਕਰਣ ਮਹਿਰਾ ਦਾ ਪਤਨੀ ਨਿਸ਼ਾ ਰਾਵਲ ਨਾਲ ਕੁੱਟਮਾਰ ਦਾ ਮਾਮਲਾ ਕੋਈ ਨਵਾਂ ਨਹੀਂ ਹੈ । ਕੁਝ ਦਿਨ ਪਹਿਲਾਂ ਹੀ ਨਿਸ਼ਾ ਨੇ ਕਰਣ ਦੇ ਖਿਲਾਫ ਕੇਸ ਦਰਜ਼ ਕਰਵਾਇਆ ਹੈ । ਨਿਸ਼ਾ ਦੇ ਮੱਥੇ ਤੇ ਸੱਟ ਵਾਲੀ ਤਸਵੀਰ ਵੀ ਖੂਬ ਵਾਇਰਲ ਹੋਈ ਸੀ । ਫ਼ਿਲਹਾਲ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ।

Pic Courtesy: Instagram

ਬੀਤੇ ਸਾਲ ਨਵਾਜੂਦੀਨ ਸਦੀਕੀ ਅਤੇ ਆਲੀਆ ਵਿਚਾਲੇ ਕਾਫੀ ਵਿਵਾਦ ਹੋਇਆ ਸੀ । ਆਲੀਆ ਨੇ ਨਵਾਜੂਦੀਨ ਨੂੰ ਤਲਾਕ ਦਾ ਨੋਟਿਸ ਦਿੱਤਾ ਸੀ ਤੇ ਕਈ ਦੋਸ਼ ਵੀ ਲਗਾਏ ਸਨ । ਫ਼ਿਲਹਾਲ ਦੋਹਾਂ ਦੇ ਰਿਸ਼ਤੇ ਵਿੱਚ ਸੁਧਾਰ ਹੋ ਰਿਹਾ ਹੈ ।

Pic Courtesy: Instagram

ਸ਼ਵੇਤਾ ਤਿਵਾਰੀ ਤੇ ਅਭਿਨਵ ਕੋਹਲੀ ਨੇ ਰਿਸ਼ਤੇ ਦੀ ਹਕੀਕਤ ਤਾਂ ਸਭ ਨੂੰ ਪਤਾ ਹੀ ਹੈ । ਇਹ ਜੋੜੀ ਅਕਸਰ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਉਂਦੀ ਰਹੀ ਹੈ । ਅਭਿਨਵ ਨੇ ਸ਼ਵੇਤਾ ਨਾਲ ਕੁੱਟਮਾਰ ਵੀ ਕੀਤੀ ਹੈ ।

0 Comments
0

You may also like