ਸੁੱਖ ਪੰਡੋਰੀ ਦਾ ਗੀਤ ਅਪਰੋਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨਿੰਦਰ ਰਿਆੜ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਨੀ ਆਨ ਦੀ ਬੀਟ ਨੇ । ਇਸ ਗੀਤ ‘ਚ ਜੱਟ ਦੀ ਅਪਰੋਚ ਦੀ ਗੱਲ ਕੀਤੀ ਗਈ ਹੈ ਕਿ ਜੱਟ ਦੀ ਪਹੁੰਚ ਸਰਕਾਰਾਂ ਤੱਕ ਹੈ ਯਾਨੀ ਕਿ ਗੀਤ ‘ਚ ਜੱਟ ਦੀ ਅਣਖ,ਦਲੇਰੀ ਅਤੇ ਰੁਤਬੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ‘ਚ ਰੈਪ ਦਾ ਤੜਕਾ ਗੋਪੀ ਲੌਂਗੀਆਂ ਨੇ ਲਗਾਇਆ ਹੈ ।
ਹੋਰ ਵੇਖੋ:ਫ਼ਿਲਮ ‘ਲਾਲ ਕਪਤਾਨ’ ‘ਚ ਇਸ ਪੰਜਾਬੀ ਅਦਾਕਾਰ ਦਾ ਜਲਵਾ,ਨਿਭਾਇਆ ਹੈ ਦਮਦਾਰ ਕਿਰਦਾਰ
ਇਸ ਦੇ ਨਾਲ ਹੀ ਗੀਤ ‘ਚ ਯਾਰਾਂ ਦੀ ਅਹਿਮੀਅਤ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਗੀਤ ਦੀ ਡਾਇਰੈਕਸ਼ਨ ਡੇਵਿਡ ਸੈਮ ਨੇ ਦਿੱਤੀ ਹੈ ।ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਚਲਾਇਆ ਜਾ ਰਿਹਾ ਹੈ ।
ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ । ਪੀਟੀਸੀ ਪੰਜਾਬੀ ਦੁਨੀਆ ਦਾ ਨੰਬਰ -1 ਐਂਟਰਟੈਨਮੈਂਟ ਚੈਨਲ ਹੈ । ਜੋ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ।