ਬੜੀ ਦਿਲਚਸਪ ਹੈ ਅਰਚਨਾ ਪੂਰਨ ਸਿੰਘ ਤੇ ਪਰਮੀਤ ਦੀ ਲਵ ਸਟੋਰੀ, ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ

written by Rupinder Kaler | August 10, 2021

ਅਰਚਨਾ ਪੂਰਨ ਸਿੰਘ (Archana Puran Singh ) ਨੂੰ ਅੱਜ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ । ਅਰਚਨਾ ਪੂਰਨ ਸਿੰਘ ਨੇ ਨਸੀਰੂਦੀਨ ਸ਼ਾਹ ਦੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਵੈਸੇ ਅਰਚਨਾ ਨੂੰ ‘ਨਿਕਾਹ’ ਫ਼ਿਲਮ ਦੇ ਇੱਕ ਗਾਣੇ ਵਿੱਚ 10 ਸਕਿੰਟ ਲਈ ਦੇਖਿਆ ਗਿਆ ਸੀ । ਅਰਚਨਾ ਨੇ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਸਪੋਟਿੰਗ ਰੋਲ ਹੀ ਕੀਤੇ । ਇਸ ਦੇ ਬਾਵਜੂਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ ਚਮਕਾਇਆ । ਅਰਚਨਾ ਨੇ ਅਦਾਕਾਰ ਪਰਮੀਤ ਸੇਠੀ ਨਾਲ ਵਿਆਹ ਕੀਤਾ ਹੈ ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜੱਸੀ ਗਿੱਲ ਤੇ ਬੱਬਲ ਰਾਏ ਦਾ ਇਹ ਭੰਗੜੇ ਵਾਲਾ ਵੀਡੀਓ

ਪਰਮੀਤ ਅਰਚਨਾ (Archana Puran Singh ) ਦੇ ਦੂਸਰੇ ਪਤੀ ਹਨ ਤੇ ਦੋਹਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਹਾਲਾਂ ਕਿ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਦਾ ਪਿਆਰ ਤੋਂ ਵਿਸ਼ਵਾਸ਼ ਉੱਠ ਗਿਆ ਸੀ । ਪਰਮੀਤ ਸੇਠੀ ਨੂੰ ਅਰਚਨਾ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਅਰਚਨਾ (Archana Puran Singh ) ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੋਹਾਂ ਦੀ ਮੁਲਾਕਾਤ ਇੱਕ ਦੋਸਤ ਦੇ ਵਿਆਹ ਤੇ ਹੋਈ ਸੀ । ਅਰਚਨਾ ਇੱਕ ਮੈਗਜੀਨ ਲੈ ਕੇ ਬੈਠੀ ਹੋਈ ਸੀ ਅਚਾਨਕ ਪਰਮੀਤ ਨੇ ਇਹ ਮੈਗਜੀਨ ਉਹਨਾਂ ਤੋਂ ਖੋਹ ਲਿਆ ।

ਅਰਚਨਾ ਨੂੰ ਇਹ ਹਰਕਤ ਪਹਿਲਾਂ ਤਾਂ ਅਜ਼ੀਬ ਲੱਗੀ ਪਰ ਪਰਮੀਤ ਨੇ ਉਸੇ ਵੇਲੇ ਸੌਰੀ ਬੋਲ ਦਿੱਤੀ, ਅਰਚਨਾ ਨੂੰ ਵਧੀਆ ਲੱਗਿਆ ਤੇ ਦੋਵੇਂ ਦੋਸਤ ਬਣ ਗਏ । ਉਸ ਸਮੇਂ ਅਰਚਨਾ ਦਾ ਵਿਆਹ ਟੁੱਟ ਚੁੱਕਿਆ ਸੀ । ਉਸ ਨੇ ਮਨ ਬਣਾ ਲਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰੇਗੀ । ਪਰ ਪਰਮੀਤ ਨੇ ਉਸ ਦਾ ਮਨ ਬਦਲ ਦਿੱਤਾ । ਦੋਵੇਂ 4 ਸਾਲ ਤੱਕ ਲਿਵ ਇਨ ਵਿੱਚ ਰਹੇ, ਇਸ ਤੋਂ ਬਾਅਦ ਦੋਹਾਂ ਨੇ 1992 ਵਿੱਚ ਵਿਆਹ ਕਰ ਲਿਆ । ਇਸ ਜੋੜੀ ਦੇ ਦੋ ਬੱਚੇ ਹਨ ।

0 Comments
0

You may also like