ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਪੂਰਨ ਸਿੰਘ ਦਾ ਹਰ ਬੰਦੇ ਤੋਂ ਉੱਠ ਗਿਆ ਸੀ ਭਰੋਸਾ, ਪਰ ਇੱਕ ਪਾਰਟੀ ਨੇ ਬਦਲ ਦਿੱਤੀ ਸੋਚ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

written by Rupinder Kaler | March 26, 2020

ਅਰਚਨਾ ਪੂਰਨ ਸਿੰਘ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 26 ਮਾਰਚ ਨੂੰ ਦੇਹਰਾਦੂਨ ਵਿੱਚ ਹੋਇਆ ਸੀ । ਇੱਥੋਂ ਹੀ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ । 18 ਸਾਲ ਦੀ ਉਮਰ ਵਿੱਚ ਉਹ ਮਾਡਲਿੰਗ ਤੇ ਅਦਾਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਲਈ ਮੁੰਬਈ ਆ ਗਈ । ਉਹਨਾਂ ਦੇ ਜਨਮ ਦਿਨ ਤੇ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਅਰਚਨਾ ਤੇ ਪਰਮੀਤ ਸੇਠੀ ਦੇ ਵਿਆਹ ਨੂੰ 28 ਸਾਲ ਹੋ ਚੁੱਕੇ ਹਨ । https://www.instagram.com/p/B-K8OZkJI0D/ ਇਸ ਜੋੜੀ ਦਾ ਰਿਸ਼ਤਾ ਅੱਜ ਵੀ ਓਨਾਂ ਹੀ ਮਜ਼ਬੂਤ ਹੈ ਜਿੰਨਾਂ ਕਿ ਅੱਜ ਤੋਂ ਕਈ ਸਾਲ ਪਹਿਲਾਂ ਸੀ । ਬਹੁਤ ਘੱਟ ਲੋਕ ਜਾਣ ਦੇ ਹੋਣਗੇ ਕਿ ਅਰਚਨਾ ਨੇ ਪਰਮੀਤ ਨਾਲ ਦੂਜਾ ਵਿਆਹ ਕੀਤਾ ਸੀ ।ਪਰਮੀਤ ਤੇ ਅਰਚਨਾ ਦੇ ਪਿਆਰ ਕਹਾਣੀ ਇੱਕ ਈਵੈਂਟ ਦੌਰਾਨ ਸ਼ੁਰੂ ਹੋਈ ਸੀ । ਇੱਕ ਵੈੱਬ ਸਾਈਟ ਦੀ ਖ਼ਬਰ ਮੁਤਾਬਿਕ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਕਿਸੇ ਹੋਰ ਰਿਸ਼ਤੇ ਵਿੱਚ ਬੱਝਣਾ ਨਹੀਂ ਸੀ ਚਾਹੁੰਦੀ । ਇਸ ਦੌਰਾਨ ਉਹਨਾਂ ਦੀ ਅਚਾਨਕ ਪਰਮੀਤ ਨਾਲ ਮੁਲਾਕਾਤ ਹੋ ਗਈ । ਪਹਿਲੀ ਮੁਲਾਕਾਤ ਵਿੱਚ ਹੀ ਦੋਹਾਂ ਨੂੰ ਪਿਆਰ ਹੋ ਗਿਆ ਸੀ । [embed]https://www.instagram.com/p/B-K7o2gp6jl/[/embed] ਖ਼ਬਰਾਂ ਮੁਤਾਬਿਕ ਅਰਚਨਾ ਪਰਮੀਤ ਦੇ ਲੁੱਕ ਤੇ ਉਸ ਦੇ ਖੁੱਲੇ ਵਿਚਾਰਾਂ ਤੇ ਮਰ ਗਈ ਸੀ । ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਦੋਹਾਂ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦਾ ਫੈਸਲਾ ਲਿਆ ਸੀ । ਜਿਸ ਸਮੇਂ ਇਹ ਫੈਸਲਾ ਲਿਆ ਗਿਆ ਸੀ, ਉਸ ਸਮੇਂ ਇਸ ਤਰ੍ਹਾਂ ਦੇ ਫੈਸਲੇ ਲੈਣੇ ਬਹੁਤ ਮੁਸ਼ਕਿਲ ਹੁੰਦੇ ਸਨ ।ਕੁਝ ਸਮਾਂ ਇਸ ਤਰ੍ਹਾਂ ਰਹਿਣ ਤੋਂ ਬਾਅਦ ਇਸ ਜੋੜੀ ਨੇ 1992 ਵਿੱਚ ਵਿਆਹ ਕਰ ਲਿਆ ਸੀ । https://www.instagram.com/p/B-K7Y4Fpi6e/ ਅਰਚਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਜਦੋਂ ਅਸੀਂ ਇਹ ਫੈਸਲਾ ਲਿਆ ਸੀ ਤਾਂ ਅਸੀਂ ਇੱਕ ਦੂਜੇ ਦੇ ਨਾਲ ਖੜੇ ਸੀ ਆਪਣੇ ਬੱਚੇ ਨੂੰ ਪਹਿਚਾਣ ਦੇਣ ਲਈ ਅਸੀਂ ਵਿਆਹ ਕਰਵਾਇਆ ਸੀ’ । ਅਰਚਨਾ ਨੇ ਕਿਹਾ ਕਿ ਅੱਜ ਵੀ ਅਸੀਂ ਇੱਕ ਦੂਜੇ ਦੇ ਦੋਸਤ ਹਾਂ ਤੇ ਇਹ ਦੋਸਤੀ ਸਦਾ ਬਰਕਰਾਰ ਰਹੇਗੀ । https://www.instagram.com/p/B-E1hkVJrjJ/

0 Comments
0

You may also like