Advertisment

ਕਦੇ ਓਮ ਪੁਰੀ ਨਾਲ ਕੰਮ ਕਰਨ ਦੇ ਇਸ ਅਦਾਕਾਰਾ ਨੂੰ ਮਿਲੇ ਸਨ 100 ਰੁਪਏ,ਦੱਸ ਸਾਲ ਬਾਅਦ ਨਿਭਾਇਆ ਲੀਡ ਰੋਲ

author-image
By Aaseen Khan
New Update
ਕਦੇ ਓਮ ਪੁਰੀ ਨਾਲ ਕੰਮ ਕਰਨ ਦੇ ਇਸ ਅਦਾਕਾਰਾ ਨੂੰ ਮਿਲੇ ਸਨ 100 ਰੁਪਏ,ਦੱਸ ਸਾਲ ਬਾਅਦ ਨਿਭਾਇਆ ਲੀਡ ਰੋਲ
Advertisment
ਕਪਿਲ ਸ਼ਰਮਾ ਦੇ ਚਰਚਿਤ ਟੀਵੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ 'ਚ ਹਾਲ ਦੇ ਦਿਨਾਂ 'ਚ ਜੱਜ ਦੀ ਕੁਰਸੀ 'ਤੇ ਨਜ਼ਰ ਆ ਰਹੀ ਅਰਚਨਾ ਪੂਰਨ ਸਿੰਘ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਦਾ ਖ਼ੂਬਸੂਰਤ ਕਿੱਸਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸ਼ਨੀਵਾਰ ਨੂੰ ਸ਼ੋਅ 'ਚ ਅਰਚਨਾ ਪੂਰਨ ਸਿੰਘ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਉਹਨਾਂ ਦੀ ਪਹਿਲੀ ਕਮਾਈ 100 ਰੁਪਏ ਸੀ। ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਆਏ ਮਹਿਮਾਨਾਂ ਤੋਂ ਸਵਾਲ ਕੀਤਾ ਕਿ ਉਹਨਾਂ ਦੀ ਪਹਿਲੀ ਕਮਾਈ ਕਿੰਨੀ ਸੀ।
Advertisment
ਸ਼ੋਅ 'ਚ ਮਹਿਮਾਨ ਸੋਨਾਕਸ਼ੀ ਅਤੇ ਬਾਦਸ਼ਾਹ ਨੇ ਆਪਣੀ ਪਹਿਲੀ ਕਮਾਈ ਬਾਰੇ ਦੱਸਿਆ। ਜਦੋਂ ਇਹ ਸਵਾਲ ਅਰਚਨਾ ਪੂਰਨ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲੀ ਵਾਰ 100 ਰੁਪਏ ਮਿਲੇ ਸੀ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਅਰਚਨਾ ਦਾ ਕਹਿਣਾ ਸੀ ਕਿ ਉਹਨਾਂ ਨੇ ਓਮ ਪੁਰੀ ਜੀ ਦੇ ਨਾਲ ਕੰਮ ਕੀਤਾ ਸੀ। ਉਹਨਾਂ ਦਾ ਰੋਲ ਸਿਰਫ਼ ਇੱਕ ਪਾਸੇ ਖੜੇ ਰਹਿਣ ਦਾ ਸੀ। 10 ਸਾਲ ਬਾਅਦ ਉਹਨਾਂ ਨੇ ਓਮ ਪੁਰੀ ਦੇ ਨਾਲ ਬਤੌਰ ਲੀਡ ਰੋਲ ਕੰਮ ਕੀਤਾ। ਉਹਨਾਂ ਦੀ ਇਹ ਗੱਲ ਸੁਣ ਕੇ ਪੂਰਾ ਹਾਲ ਤਾੜੀਆਂ ਨਾਲ ਗੂੰਝ ਉੱਠਿਆ। ਹੋਰ ਵੇਖੋ : ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ 'ਅਰਦਾਸ ਕਰਾਂ'
ਕਪਿਲ ਸ਼ਰਮਾ ਨੇ ਵੀ ਇਸ ਐਪੀਸੋਡ 'ਚ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਹਨਾਂ ਨੇ ਸ਼ੁਰੂਆਤੀ ਦਿਨਾਂ 'ਚ ਛਪਾਈ ਦੇ ਕਾਰਖ਼ਾਨੇ 'ਚ ਕੰਮ ਕੀਤਾ ਜਿਸ ਲਈ ਉਹਨਾਂ ਦੀ ਪਹਿਲੀ ਤਨਖਾਹ 1500 ਰੁਪਏ ਮਿਲੀ ਸੀ। ਇਸ ਦੇ ਨਾਲ ਹੀ ਬਾਦਸ਼ਾਹ ਅਤੇ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment