ਵਿਆਹ ਤੋਂ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿੰਦੀ ਸੀ ਅਰਚਨਾ ਪੂਰਨ ਸਿੰਘ, ਇਸ ਵਜ੍ਹਾ ਕਰਕੇ ਕਰਵਾਇਆ ਵਿਆਹ

Written by  Rupinder Kaler   |  September 18th 2019 03:37 PM  |  Updated: September 18th 2019 03:37 PM

ਵਿਆਹ ਤੋਂ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿੰਦੀ ਸੀ ਅਰਚਨਾ ਪੂਰਨ ਸਿੰਘ, ਇਸ ਵਜ੍ਹਾ ਕਰਕੇ ਕਰਵਾਇਆ ਵਿਆਹ

ਹਰ ਇੱਕ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੀ ਅਰਚਨਾ ਪੂਰਨ ਸਿੰਘ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਅਰਚਨਾ ਤੇ ਪਰਮੀਤ ਸੇਠੀ ਦੇ ਵਿਆਹ ਨੂੰ 27 ਸਾਲ ਹੋ ਚੁੱਕੇ ਹਨ । ਇਸ ਜੋੜੀ ਦਾ ਰਿਸ਼ਤਾ ਅੱਜ ਵੀ ਓਨਾਂ ਹੀ ਮਜ਼ਬੂਤ ਹੈ ਜਿੰਨਾਂ ਕਿ ਅੱਜ ਤੋਂ ਕਈ ਸਾਲ ਪਹਿਲਾਂ ਸੀ । ਬਹੁਤ ਘੱਟ ਲੋਕ ਜਾਣ ਦੇ ਹੋਣਗੇ ਕਿ ਅਰਚਨਾ ਨੇ ਪਰਮੀਤ ਨਾਲ ਦੂਜਾ ਵਿਆਹ ਕੀਤਾ ਸੀ ।

https://www.instagram.com/p/B2H3bpnnwRJ/

ਪਰਮੀਤ ਤੇ ਅਰਚਨਾ ਦੇ ਪਿਆਰ ਕਹਾਣੀ ਇੱਕ ਈਵੈਂਟ ਦੌਰਾਨ ਸ਼ੁਰੂ ਹੋਈ ਸੀ । ਇੱਕ ਵੈੱਬ ਸਾਈਟ ਦੀ ਖ਼ਬਰ ਮੁਤਾਬਿਕ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਕਿਸੇ ਹੋਰ ਰਿਸ਼ਤੇ ਵਿੱਚ ਬੱਝਣਾ ਨਹੀਂ ਸੀ ਚਾਹੁੰਦੀ । ਇਸ ਦੌਰਾਨ ਉਹਨਾਂ ਦੀ ਅਚਾਨਕ ਪਰਮੀਤ ਨਾਲ ਮੁਲਾਕਾਤ ਹੋ ਗਈ । ਪਹਿਲੀ ਮੁਲਾਕਾਤ ਵਿੱਚ ਹੀ ਦੋਹਾਂ ਨੂੰ ਪਿਆਰ ਹੋ ਗਿਆ ਸੀ ।

https://www.instagram.com/p/B1soDqSlb81/

ਖ਼ਬਰਾਂ ਮੁਤਾਬਿਕ ਅਰਚਨਾ ਪਰਮੀਤ ਦੇ ਲੁੱਕ ਤੇ ਉਸ ਦੇ ਖੁੱਲੇ ਵਿਚਾਰਾਂ ਤੇ ਮਰ ਗਈ ਸੀ । ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਦੋਹਾਂ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦਾ ਫੈਸਲਾ ਲਿਆ ਸੀ । ਜਿਸ ਸਮੇਂ ਇਹ ਫੈਸਲਾ ਲਿਆ ਗਿਆ ਸੀ, ਉਸ ਸਮੇਂ ਇਸ ਤਰ੍ਹਾਂ ਦੇ ਫੈਸਲੇ ਲੈਣੇ ਬਹੁਤ ਮੁਸ਼ਕਿਲ ਹੁੰਦੇ ਸਨ ।

https://www.instagram.com/p/Brz5WJRAsUv/

ਕੁਝ ਸਮਾਂ ਇਸ ਤਰ੍ਹਾਂ ਰਹਿਣ ਤੋਂ ਬਾਅਦ ਇਸ ਜੋੜੀ ਨੇ 1992 ਵਿੱਚ ਵਿਆਹ ਕਰ ਲਿਆ ਸੀ । ਅਰਚਨਾ ਨੇ ਇੱਕ ਇੰਟਵਿਊ ਵਿੱਚ ਕਿਹਾ ਸੀ ਕਿ ‘ਜਦੋਂ ਅਸੀਂ ਇਹ ਫੈਸਲਾ ਲਿਆ ਸੀ ਤਾਂ ਅਸੀਂ ਇੱਕ ਦੂਜੇ ਦੇ ਨਾਲ ਖੜੇ ਸੀ ਆਪਣੇ ਬੱਚੇ ਨੂੰ ਪਹਿਚਾਣ ਦੇਣ ਲਈ ਅਸੀਂ ਵਿਆਹ ਕਰਵਾਇਆ ਸੀ’ । ਅਰਚਨਾ ਨੇ ਕਿਹਾ ਕਿ ਅੱਜ ਵੀ ਅਸੀਂ ਇੱਕ ਦੂਜੇ ਦੇ ਦੋਸਤ ਹਾਂ । ਤੇ ਇਹ ਦੋਸ਼ਤੀ ਸਦਾ ਬਰਕਰਾਰ ਰਹੇਗੀ ।

https://www.instagram.com/p/BrN_lPanP1j/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network