ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ

Written by  Aaseen Khan   |  June 19th 2019 06:30 PM  |  Updated: June 19th 2019 06:37 PM

ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ

ਫ਼ਿਲਮ ਅਰਦਾਸ ਕਰਾਂ ਜਿਹੜੀ 2016 'ਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੇ ਟੀਜ਼ਰ ਤੋਂ ਬਾਅਦ ਟਰੇਲਰ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਮੇਕਰਸ ਨੇ ਚੈਪਟਰ 1 ਦਾ ਨਾਮ ਦਿੱਤਾ ਹੈ। ਨਾਮ ਦੇ ਨਾਲ ਇਹ ਟਰੇਲਰ ਵੀ ਵੱਖਰਾ ਹੈ ਜਿਸ 'ਚ ਗਿੱਪੀ ਦੀ ਅਵਾਜ਼ 'ਚ ਅਰਦਾਸ ਕੀਤੀ ਜਾ ਜਾ ਰਹੀ ਹੈ ਅਤੇ ਨਾਲ ਫ਼ਿਲਮ ਦੇ ਵੱਖਰੇ ਵੱਖਰੇ ਕਿਰਦਾਰ ਦੇਖਣ ਨੂੰ ਮਿਲ ਰਹੇ ਹਨ।

 

View this post on Instagram

 

Shinda ? @ardaaskaraan ?

A post shared by Gippy Grewal (@gippygrewal) on

ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਹੋਰਾਂ ਨੇ ਮਿਲ ਕੇ ਮੁਕੰਮਲ ਕੀਤੀ ਹੈ ਅਤੇ ਫ਼ਿਲਮ ਦੇ ਡਾਇਲਾਗ ਰਾਣਾ ਰਣਬੀਰ ਦੇ ਹਨ। ਇਸ ਪਹਿਲੇ ਚੈਪਟਰ 'ਚ ਫ਼ਿਲਮ ਦੇ ਵੱਖ ਵੱਖ ਕਿਰਦਾਰਾਂ ਨੂੰ ਹੀ ਇੰਟਰਡਿਊਸ ਕਰਵਾਇਆ ਗਿਆ ਹੈ। ਜ਼ਾਹਿਰ ਹੈ ਅੱਗੇ ਹੋਰ ਵੀ ਕਈ ਚੈਪਟਰ ਇਸੇ ਤਰ੍ਹਾਂ ਦੇ ਦੇਖਣ ਨੂੰ ਮਿਲਣ ਵਾਲੇ ਹਨ ਜਿਸ 'ਚ ਫ਼ਿਲਮ ਬਾਰੇ ਦੱਸਿਆ ਜਾਵੇਗਾ।

ਹੋਰ ਵੇਖੋ : 'ਅਰਦਾਸ ਕਰਾਂ' ਫ਼ਿਲਮ ਦੇ ਸਕਰੀਨ ਪਲੇਅ ਤੇ ਕਹਾਣੀ ਨੂੰ ਇੰਝ ਚਾੜ੍ਹਿਆ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਨੇਪਰੇ

ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਦੋ ਜੈਨਰੇਸ਼ਨਾਂ ਦੇ ਗੈਪ ਦੀ ਕਹਾਣੀ ਹੈ ਜਿਸ ਨਾਲ ਇੱਕ ਵੱਖਰੀ ਊਰਜਾ ਪੈਦਾ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫ਼ਿਲਮ 'ਚ ਸਰਦਾਰ ਸੋਹੀ, ਜਪਜੀ ਖਹਿਰਾ, ਮਿਹਰ ਵਿਜ, ਯੋਗਰਾਜ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਵੱਡੇ ਚਿਹਰੇ ਦੇਖਣ ਨੂੰ ਮਿਲਣਗੇ।

ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ 'ਚ ਉਹਨਾਂ ਦਾ ਬੇਟਾ ਗੁਰਫਤਿਹ ਗਰੇਵਾਲ ਯਾਨੀ ਛਿੰਦਾ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੇਖਣਾ ਹੋਵੇਗਾ ਪਹਿਲੀ ਫ਼ਿਲਮ ਦੀ ਤਰ੍ਹਾਂ ਕੀ ਇਹ ਵੀ ਫ਼ਿਲਮ ਵੀ ਪੰਜਾਬੀ ਸਿਨੇਮਾ ਲਈ ਮਾਸਟਰ ਪੀਸ ਸਾਬਿਤ ਹੁੰਦੀ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network