ਰਾਣਾ ਰਣਬੀਰ ਦਾ ਲਿਖਿਆ, ਗਿੱਪੀ ਗਰੇਵਾਲ ਦੀ ਅਵਾਜ਼ 'ਚ ਜਲਦ ਰਿਲੀਜ਼ ਹੋਵੇਗਾ ਅਰਦਾਸ ਕਰਾਂ ਫ਼ਿਲਮ ਦਾ ਗੀਤ 'ਬਚਪਨ'

written by Aaseen Khan | July 09, 2019

ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਫ਼ਿਲਮ ਅਰਦਾਸ ਕਰਾਂ ਦਾ ਤੀਜਾ ਗੀਤ 'ਬਚਪਨ' 11 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲ ਲੇਖਕ, ਅਦਾਕਾਰ ਅਤੇ ਡਾਇਰੈਕਟਰ ਰਾਣਾ ਰਣਬੀਰ ਨੇ ਹੀ ਲਿਖੇ ਹਨ। ਏਥੇ ਇਹ ਵੀ ਦੱਸ ਦਈਏ ਕਿ ਅਰਦਾਸ ਕਰਾਂ ਫ਼ਿਲਮ ਦੀ ਕਹਾਣੀ ਵੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਨਾਂ ਨੇ ਮਿਲ ਕੇ ਤਿਆਰੀ ਕੀਤੀ ਹੈ।

 
View this post on Instagram
 

#ardaaskaraan July 19th

A post shared by Rana Ranbir (@officialranaranbir) on

ਇਸ ਨਵੇਂ ਗੀਤ ਬਚਪਨ ਨੂੰ ਗਿੱਪੀ ਗਰੇਵਾਲ ਨੇ ਅਵਾਜ਼ ਦਿੱਤੀ ਹੈ ਅਤੇ ਜਤਿੰਦਰ ਸ਼ਾਹ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਸਮੇਤ ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ ਵਰਗੇ ਕਲਾਕਾਰ ਦੇਖਣ ਨੂੰ ਮਿਲਣ ਵਾਲੇ ਹਨ।19 ਜੁਲਾਈ ਨੂੰ ਫ਼ਿਲਮ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਹੋਰ ਵੇਖੋ  :ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ
 
View this post on Instagram
 

Film likhan de nal main geet bhi likhea BACHPAN jo ARDAAS KARAAN ch gaya bai gippy grewal ji ne. Music jatinder Shah #ranaranbir #ardaaskaraan

A post shared by Rana Ranbir (@officialranaranbir) on

ਅਰਦਾਸ ਕਰਾਂ ਫ਼ਿਲਮ ਦੇ ਹੁਣ ਤੱਕ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ 'ਚ ਸਤਿਗੁਰ ਪਿਆਰੇ ਜਿਸ ਨੂੰ ਸੁਨਿਧੀ ਚੌਹਾਨ ਅਤੇ ਦੇਵੇਂਦਰਪਾਲ ਸਿੰਘ ਨੇ ਗਾਇਆ ਹੈ ਅਤੇ ਇਸੇ ਤਰ੍ਹਾਂ ਨਛੱਤਰ ਗਿੱਲ ਦੀ ਅਵਾਜ਼ 'ਚ ਦੂਜਾ ਗੀਤ ਰੰਗ ਨਿਆਰੇ ਵੀ ਜ਼ਿੰਦਗੀ ਦੇ ਖ਼ੂਬਸੂਰਤ ਰੰਗਾਂ ਦੀ ਬਾਤ ਪਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਇਹ ਤੀਜਾ ਗੀਤ ਕਿਹੋ ਜਿਹਾ ਹੋਣ ਵਾਲਾ ਹੈ।

0 Comments
0

You may also like