Advertisment

'ਅਰਦਾਸ ਕਰਾਂ' 'ਚ ਸ਼ੈਰੀ ਮਾਨ ਦਾ ਇਹ ਗੀਤ ਭੁਲਾ ਦੇਵੇਗਾ ਜ਼ਿੰਦਗੀ ਦਾ ਹਰ ਇੱਕ ਦੁੱਖ (ਵੀਡੀਓ)

author-image
By Aaseen Khan
New Update
'ਅਰਦਾਸ ਕਰਾਂ' 'ਚ ਸ਼ੈਰੀ ਮਾਨ ਦਾ ਇਹ ਗੀਤ ਭੁਲਾ ਦੇਵੇਗਾ ਜ਼ਿੰਦਗੀ ਦਾ ਹਰ ਇੱਕ ਦੁੱਖ (ਵੀਡੀਓ)
Advertisment
ਫ਼ਿਲਮ 'ਅਰਦਾਸ ਕਰਾਂ' ਕਹਾਣੀ ਤੇ ਮੁੱਦੇ ਪੱਖੋਂ ਹੀ ਨਹੀਂ ਸਗੋਂ ਫ਼ਿਲਮ ਦਾ ਸੰਗੀਤ ਪੱਖੋਂ ਵੀ ਪੂਰੀ ਤਰ੍ਹਾਂ ਚਰਚਾ 'ਚ ਬਣੀ ਹੋਈ ਹੈ। ਨਛੱਤਰ ਗਿੱਲ, ਸੁਨਿਧੀ ਚੌਹਾਨ, ਅਤੇ ਗਿੱਪੀ ਗਰੇਵਾਲ ਦੀ ਅਵਾਜ਼ 'ਚ ਅਰਦਾਸ ਕਰਾਂ ਫ਼ਿਲਮ ਦੇ ਖ਼ੂਬਸੂਰਤ ਗੀਤ ਰਿਲੀਜ਼ ਹੋਣ ਤੋਂ ਬਾਅਦ ਸ਼ੈਰੀ ਮਾਨ ਵੱਲੋਂ ਗਾਇਆ ਵੀ ਫ਼ਿਲਮ ਦਾ ਗੀਤ 'ਜ਼ਿੰਦਗੀ' ਰਿਲੀਜ਼ ਹੁੰਦਿਆਂ ਹੀ ਚਰਚਾ 'ਚ ਬਣਿਆ ਹੋਇਆ ਹੈ। ਰਿੱਕੀ ਖ਼ਾਨ ਦਾ ਲਿਖਿਆ ਇਹ ਅਰਦਾਸ ਕਰਾਂ ਫ਼ਿਲਮ ਦਾ ਗੀਤ ਜ਼ਿੰਦਗੀ ਦੇ ਦੁੱਖਾਂ ਨੂੰ ਭੁਲਾ ਕੇ ਹਰ ਇੱਕ ਪਲ ਨੂੰ ਖੁਸ਼ੀ ਨਾਲ ਜਿਉਣ ਦੀ ਜਾਚ ਸਿਖਾ ਰਿਹਾ ਹੈ। ਜਤਿੰਦਰ ਸ਼ਾਹ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਅਰਦਾਸ ਕਰਾਂ ਫ਼ਿਲਮ ਦੇ ਸਾਰੇ ਹੀ ਗੀਤ ਅਜਿਹੇ ਹੀ ਸੁਨੇਹੇ ਦੇ ਰਹੇ ਹਨ। ਕੋਈ ਗੀਤ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਰਿਹਾ ਹੈ ਅਤੇ ਕੋਈ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਂਦਾ ਹੈ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਗੀਤਾਂ 'ਚ ਹੀ ਫ਼ਿਲਮ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ।
Advertisment
ਹੋਰ ਵੇਖੋ : 300 ਤੋਂ ਵੱਧ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕਰਨ ਤੋਂ ਬਾਅਦ 'ਸੁੱਖ ਸੰਘੇੜਾ' ਫ਼ਿਲਮੀ ਦੁਨੀਆਂ 'ਚ ਕਰਨ ਜਾ ਰਹੇ ਨੇ ਡੈਬਿਊ
 
View this post on Instagram
 

@ardaaskaraan #19july2019

A post shared by Gippy Grewal (@gippygrewal) on

19 ਜੁਲਾਈ ਨੂੰ ਸਿਨੇਮਾ ਘਰਾਂ 'ਚ ਇਹ ਫ਼ਿਲਮ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਹੈ। ਉੱਥੇ ਹੀ ਯੋਗਰਾਜ ਸਿੰਘ, ਮਲਕੀਤ ਰੌਣੀ, ਜਪਜੀ ਖਹਿਰਾ, ਅਤੇ ਗੁਰਪ੍ਰੀਤ ਘੁੱਗੀ ਸਮੇਤ ਹੋਰ ਵੀ ਕਈ ਵੱਡੇ ਚਿਹਰੇ ਫ਼ਿਲਮ ਦੀ ਸ਼ਾਨ ਬਣੇ ਹਨ। ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਹੈ।
Advertisment

Stay updated with the latest news headlines.

Follow us:
Advertisment