ਪ੍ਰਮਾਤਮਾ ਦੇ ਨਾਲ ਜੋੜਦਾ ‘ਅਰਦਾਸ ਕਰਾਂ’ ਦਾ ਪਹਿਲਾ ਟਰੈਕ ‘ਸਤਿਗੁਰ ਪਿਆਰੇ’ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  June 27th 2019 10:12 AM  |  Updated: June 27th 2019 10:18 AM

ਪ੍ਰਮਾਤਮਾ ਦੇ ਨਾਲ ਜੋੜਦਾ ‘ਅਰਦਾਸ ਕਰਾਂ’ ਦਾ ਪਹਿਲਾ ਟਰੈਕ ‘ਸਤਿਗੁਰ ਪਿਆਰੇ’ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਅਰਦਾਸ ਕਰਾਂ’ ਦਾ ਪਹਿਲਾ ਗੀਤ ‘ਸਤਿਗੁਰ ਪਿਆਰੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ‘ਚ ਸਾਥ ਦਿੱਤਾ ਹੈ ਦੇਵੇਂਦਰ ਪਾਲ ਸਿੰਘ ਨੇ। ‘ਸਤਿਗੁਰ ਪਿਆਰੇ’ ਟਰੈਕ ਪ੍ਰਮਾਤਮਾ ਨੂੰ ਸਰਮਪਿਤ ਕੀਤਾ ਹੋਇਆ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ,

‘ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ...

ਨਾਮ ਦਾ ਗਹਿਣਾ ਮਨ ਅਪਣੇ ‘ਚੋਂ ਲਾਹੁਣ ਨਾ ਦਿੰਦੇ ਜੀ...

ਨਾਲ ਨਾਲ ਚਲਦੇ ਨੇ ਰਾਹ ਭਟਕਾਉਣ ਨਾ ਦਿੰਦੇ ਜੀ...

ਸਤਿ ਗੁਰ ਪਿਆਰੇ... ਸਤਿ ਗੁਰ ਪਿਆਰੇ...!’

 

ਹੋਰ ਵੇਖੋ: ‘ਅਰਦਾਸ ਕਰਾਂ’ ਦੀ ਟੀਮ ਨੂੰ ਕਰਨਾ ਪਿਆ ਕਈ ਔਕੜਾਂ ਦਾ ਸਾਹਮਣਾ, ਦੇਖੋ ਬੀਹਾਈਂਡ ਦਾ ਸੀਨ

ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ। ਇਸ ਗੀਤ ਨੂੰ ਫ਼ਿਲਮ ਦੇ ਕਿਰਦਾਰਾਂ ਉੱਤੇ ਫਿਲਮਾਇਆ ਗਿਆ ਹੈ ਤੇ ਨਾਲ ਹੀ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਇਹ ਟਰੈਕ ਟਰੈਡਿੰਗ 'ਚ ਛਾਇਆ ਹੋਇਆ ਹੈ। ਅਰਦਾਸ ਕਰਾਂ ਫ਼ਿਲਮ ਨੂੰ ਗਿੱਪੀ ਗਰੇਵਾਲ ਵਲੋਂ ਹੀ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ‘ਅਰਦਾਸ ਕਰਾਂ’ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੀ ਹੈ, ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network