Advertisment

ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕਰਦਾ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

author-image
By Lajwinder kaur
New Update
ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕਰਦਾ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਜੋ ਕਿ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉਤਰੀ ਹੈ। ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਯੂ-ਟਿਊਬ ਉੱਤੇ ਅੜਬ ਮੁਟਿਆਰਾਂ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਨਵਾਂ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸੋਨਮ ਬਾਜਵਾ ਤੇ ਨਿੰਜਾ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ‘ਚ ਪੰਜਾਬੀ ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕੀਤਾ ਗਿਆ ਹੈ। ਗਾਣੇ ਨੇ ਸੋਸ਼ਲ ਮੀਡੀਆ ਉੱਤੇ ਧੱਕ ਪਾਈ ਹੋਈ ਹੈ। ਹੋਰ ਵੇਖੋ:ਅਖਿਲ ਨੂੰ ਮਨਮੋਹਨ ਵਾਰਿਸ ਨੂੰ ਦੇਖ ਕੇ ਲੱਗੀ ਸੀ ਗਾਉਣ ਦੀ ਚੇਟਕ, ਜਾਣੋ ਜਨਮਦਿਨ ਉੱਤੇ ਦਿਲਚਸਪ ਗੱਲਾਂ ‘ਥਾਰ ਜੱਟੀ ਦੀ’ ਗਾਣੇ ਦੇ ਬੋਲ ਜੱਸੀ ਲੋਹਕਾ ਤੇ ਵਿੱਕੀ ਗਿੱਲ ਨੇ ਮਿਲਕੇ ਲਿਖੇ ਹੈ। ਇਸ ਗੀਤ ਨੂੰ ਮਿਊਜ਼ਿਕ Jay K ਨੇ ਦਿੱਤਾ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ਨੂੰ ਜੱਸੀ ਲੋਹਕਾ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment