'ਅੜਬ ਮੁਟਿਆਰਾਂ' ਦਾ ਹਾਸਿਆਂ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

Written by  Aaseen Khan   |  September 20th 2019 11:30 AM  |  Updated: September 20th 2019 11:30 AM

'ਅੜਬ ਮੁਟਿਆਰਾਂ' ਦਾ ਹਾਸਿਆਂ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

ਪੰਜਾਬੀ ਸਿਨੇਮਾ ਨੂੰ ਅਕਸਰ ਮਰਦ ਪ੍ਰਧਾਨ ਸਿਨੇਮਾ ਕਿਹਾ ਜਾਂਦਾ ਰਿਹਾ ਹੈ ਕਿਉਂਕਿ ਫ਼ਿਲਮਾਂ 'ਚ ਮਰਦ ਕਿਰਦਾਰਾਂ ਨੂੰ ਜ਼ਿਆਦਾ ਭੂਮਿਕਾ ਦਿੱਤੀ ਜਾਂਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨੇਮਾ 'ਚ ਮਹਿਲਾਵਾਂ ਨੂੰ ਵੀ ਪ੍ਰਭਾਵਿਤ ਕਿਰਦਾਰ ਮਿਲ ਰਹੇ ਹਨ ਜਿਸ ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਅਜਿਹੀ ਹੀ ਫ਼ਿਲਮ ਹੈ ਅੜਬ ਮੁਟਿਆਰਾਂ ਜਿਸ ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਫ਼ਿਲਮ ਅੜਬ ਮੁਟਿਆਰਾਂ ਜਿਸ ਦਾ ਇੰਤਜ਼ਾਰ ਪੰਜਾਬੀਆਂ ਵੱਲੋਂ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਹੈ।

ਟਰੇਲਰ ਕਾਮੇਡੀ, ਐਕਸ਼ਨ, ਫੈਮਿਲੀ ਡਰਾਮਾ ਨਾਲ ਭਰਪੂਰ ਪੈਕੇਜ ਹੈ ਜਿਸ 'ਚ ਸੋਨਮ ਬਾਜਵਾ ਦਾ ਮਾਝੇ ਦੀ ਜੱਟੀ ਦਾ ਕਿਰਦਾਰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਉੱਥੇ ਹੀ ਮਹਿਰੀਨ ਪੀਰਜ਼ਾਦਾ ਜਿਹੜੀ ਕਿ ਇੱਕ ਬਿਜ਼ਨੇਸ ਕਰਨ ਵਾਲੀ ਮਹਿਲਾ ਹੈ। ਨਿੰਜਾ ਦਾ ਕਿਰਦਾਰ ਫ਼ਿਲਮ 'ਚ ਆਮ ਵਿਅਕਤੀ ਦਾ ਹੈ ਜਿਹੜਾ ਕਾਫੀ ਭੋਲਾ ਅਤੇ ਆਪਣੀ ਨੌਕਰੀ ਕਰਦਾ ਹੈ।

ਹੋਰ ਵੇਖੋ  :ਪ੍ਰਧਾਨਮੰਤਰੀ ਮੋਦੀ ਦੀ ਜ਼ਿੰਦਗੀ 'ਤੇ ਸੰਜੇ ਲੀਲਾ ਭੰਸਾਲੀ ਬਨਾਉਣ ਜਾ ਰਹੇ ਨੇ ਇਹ ਫ਼ਿਲਮ, ਅਕਸ਼ੇ ਕੁਮਾਰ ਤੇ ਪ੍ਰਭਾਸ ਨੇ ਸਾਂਝਾ ਕੀਤਾ ਪੋਸਟਰ

ਮਹਿਰੀਨ ਪੀਰਜ਼ਾਦਾ ਅਤੇ ਨਿੰਜਾ ਦੀ ਜੋੜੀ ਫ਼ਿਲਮ 'ਚ ਬਣਦੀ ਹੈ ਅਤੇ ਉੱਥੇ ਹੀ ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਦੀ ਜੋੜੀ ਫ਼ਿਲਮ 'ਚ ਨਜ਼ਰ ਆਵੇਗੀ। ਸੋਨਮ ਬਾਜਵਾ ਜਿਹੜੀ ਪਿੰਡ ਦੀ ਇੱਕ ਦੇਸੀ ਅਤੇ ਅੜਬ ਕੁੜੀ ਅਤੇ ਰਿਕਵਰੀ ਏਜੈਂਟ ਦਾ ਕੰਮ ਕਰਦੀ ਹੈ। ਫ਼ਿਲਮ ਇਹਨਾਂ ਚਾਰ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ। ਇਹਨਾਂ ਤੋਂ ਇਲਾਵਾ ਫ਼ਿਲਮ 'ਚ ਸੁਦੇਸ਼ ਲਹਿਰੀ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਹ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ ‘ਚ ਬਣ ਰਹੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ ‘ਚ ਫ਼ਿਲਮ ਨੂੰ ਫ਼ਿਲਮਾਇਆ ਗਿਆ ਹੈ। 18 ਅਕਤੂਬਰ ਨੂੰ ਫ਼ਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਾ ਹੋਵੇਗਾ ਹੁਣ ਅੜਬ ਮੁਟਿਆਰਾਂ ਦਾ ਜਲਵਾ ਸਿਨੇਮਾ 'ਤੇ ਚਲਦਾ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network