ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਦੀ ਰਿਲੀਜ਼ ਡੇਟ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

Written by  Lajwinder kaur   |  September 09th 2019 03:47 PM  |  Updated: September 09th 2019 03:47 PM

ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਦੀ ਰਿਲੀਜ਼ ਡੇਟ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗੀ ਰਿਲੀਜ਼

ਨਿਰਦੇਸ਼ਕ ਮਾਨਵ ਸ਼ਾਹ ਵੱਲੋਂ ਡਾਇਰਕੈਟ ਕੀਤੀ ਜਾ ਰਹੀ ਫ਼ਿਲਮ 'ਅੜਬ ਮੁਟਿਆਰਾਂ' ਜੋ ਕਿ ਪਹਿਲਾਂ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਰਿਲੀਜ਼ ਡੇਟ ਨੂੰ ਬਦਲ ਦਿੱਤਾ ਹੈ। ਜੀ ਹਾਂ ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ ਜਿਸ ‘ਚ ਰਿਲੀਜ਼ ਦੀ ਤਾਰੀਖ ਬਦਲ ਕੇ 18 ਅਕਤੂਬਰ ਕਰ ਦਿੱਤੀ ਹੈ।

 

View this post on Instagram

 

White Hill Studios proudly announces the release date of ਅੜਬ ਮੁਿਟਆਰਾਂ (ARDAB MUTIYARAN) on October 18th , 2019. It’s a pure family entertainer which clearly defines that girls , ladies and women of today can be all loving and caring but still manage to keep their stand against their husbands , boy friends , companions, all in a funny way though . It’s going to be a laugh riot .The film stars none other than SONAM BAJWA @sonambajwa, The smart and dashing NINJA @its_ninja. The beautiful MEHREEN PIRZADA @mehreenpirzadaa , Launching the young and handsome AJAY SARKARIA @ajaysarkaria @officialbnsharma @realsudeshlehri @rajeevmehraofficial @upasnasingh @cheshtabhagat @myrasinghofficial @navneetnisan . The film is directed by Manav Shah @manav_shah90 . Produced by Gunbir Singh Sidhu & Manmord Sidhu @gunbir_whitehill @manmordsidhu The creative producer. Story and screenplay by none other than DHEERAJ RATTAN @dheerajrattan . Dialogues by Rakesh Dhawan @rakeshdhawanofficial Do keep supporting

A post shared by Adab Mutiyaran? ਅੜਬ ਮੁਟਿਆਰਾਂ (@adabmutiyaran) on

ਹੋਰ ਵੇਖੋ:ਜਗਦੀਪ ਸਿੱਧੂ ਨੇ 25 ਸਾਲ ਪੁਰਾਣੀ ਯਾਦ ਨੂੰ ਕੀਤਾ ਸਾਂਝਾ ਜਦੋਂ ਪਹਿਲੀ ਵਾਰ ਪਿਤਾ ਨੂੰ ਬੋਰਡਿੰਗ ਸਕੂਲ ‘ਚੋਂ ਲਿਖਿਆ ਸੀ ਖ਼ਤ

ਇਸ ਫ਼ਿਲਮ ‘ਚ ਪੰਜਾਬੀ ਕਲਾਕਾਰ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਅੜਬ ਮੁਟਿਆਰਾਂ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਧੀਰਜ ਰਤਨ ਹੋਰਾਂ ਵੱਲੋ ਲਿਖਿਆ ਗਿਆ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ। ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ ‘ਚ ਫ਼ਿਲਮ ਤਿਆਰ ਹੋ ਰਹੀ ਹੈ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ ਅਤੇ ਮਾਨਮੋਰਦ ਸਿੱਧੂ ਹਨ।

ਇਹ ਫ਼ਿਲਮ ਇੱਕ ਪਰਿਵਾਰਕ ਮੂਵੀ ਹੋਵੇਗੀ, ਜਿਸ 'ਚ ਉਨ੍ਹਾਂ ਔਰਤਾਂ ਤੇ ਕੁੜੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਓਣ ਦੀਆਂ ਇੱਛਾਵਾਂ ਰੱਖਦੀਆਂ ਹਨ। ਇਸ ਤੋਂ ਇਲਾਵਾ ਬੀ.ਐੱਨ ਸ਼ਰਮਾ ਤੇ ਸੁਦੇਸ਼ ਲਹਿਰੀ ਵੀ ਆਪਣੀ ਕਾਮੇਡੀ ਦੇ ਤੜਕੇ ਨਾਲ ਇਸ ਫ਼ਿਲਮ ‘ਚ ਚਾਰ ਚੰਨ ਲਗਾਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network