ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋ ਗਿਆ ਵਿਆਹ ! ਲਾੜੇ ਲਾੜੀ ਦੀ ਡਰੈੱਸ ‘ਚ ਤਸਵੀਰ ਵਾਇਰਲ

Written by  Shaminder   |  May 13th 2022 11:14 AM  |  Updated: May 13th 2022 11:17 AM

ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋ ਗਿਆ ਵਿਆਹ ! ਲਾੜੇ ਲਾੜੀ ਦੀ ਡਰੈੱਸ ‘ਚ ਤਸਵੀਰ ਵਾਇਰਲ

ਤੇਜਸਵੀ ਪ੍ਰਕਾਸ਼ (Tejasswi Prakash) ਅਤੇ ਕਰਣ ਕੁੰਦਰਾ (Karan Kundra)  ਏਨੀਂ ਦਿਨੀਂ ਖੂਬ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਦੋਵਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਹਾਲਾਂਕਿ ਇਹ ਤਸਵੀਰ ਕਾਫੀ ਪੁਰਾਣੀ ਹੈ, ਪਰ ਇਸ ਨੂੰ ਵੇਖ ਕੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਵਿਆਹ ਹੋ ਗਿਆ ਹੈ । ਕਿਉਂਕਿ ਤੇਜਸਵੀ ਪ੍ਰਕਾਸ਼ ਲਾੜੀ ਦੀ ਡਰੈੱਸ ਅਤੇ ਕਰਣ ਕੁੰਦਰਾ ਲਾੜੇ ਦੀ ਡਰੈੱਸ ‘ਚ ਸੱਜੇ ਹੋਏ ਦਿਖਾਈ ਦੇ ਰਹੇ ਹਨ ।

Tejasswi Prakash.jpg image From instagram

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਦਾ ‘ਦੋ ਗੁੱਤਾਂ’ ਵਾਲਾ ਕਿਊਟ ਲੁੱਕ ਹੋਇਆ ਵਾਇਰਲ, ਵੇਖੋ ਵੀਡੀਓ

ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ । ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਬੀਤੇ ਦਿਨ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।ਲਾੜੇ ਲਾੜੀ ਦੇ ਰੂਪ ‘ਚ ਇਹ ਜੋੜੀ ਕਾਫੀ ਖ਼ੂਬਸੂਰਤ ਦਿਖਾਈ ਦੇ ਰਹੀ ਹੈ । ਜਿਸ ‘ਚ ਇਹ ਜੋੜੀ ਕਿਸੇ ਸ਼ੂਟ ਦੇ ਲਈ ਜਾਂਦੀ ਹੋਈ ਦਿਖਾਈ ਦਿੱਤੀ ਸੀ ।

Tejasswi Prakash.jpg image From instagram

ਇਸ ‘ਚ ਤੇਜਸਵੀ ਪ੍ਰਕਾਸ਼ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ । ਬਿੱਗ ਬੌਸ ‘ਚ ਇਸ ਜੋੜੀ ਨੇ ਆਪਣੇ ਰਿਸ਼ਤੇ ਨੂੰ ਸਵੀਕਾਰਿਆ ਸੀ ਅਤੇ ਇਸ ਜੋੜੀ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

Tejasswi Prakash.jpg image From instagram

ਦੋਵੇਂ ਇੱਕਠੇ ਕਈ ਪ੍ਰੋਜੈਕਟ ‘ਚ ਕੰਮ ਕਰ ਰਹੇ ਹਨ । ਕਰਣ ਕੁੰਦਰਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਦਿਖਾਈ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਕਈ ਸੀਰੀਅਲਸ ‘ਚ ਵੀ ਦਿਖਾਈ ਦੇ ਚੁੱਕੇ ਹਨ । ਤੇਜਸਵੀ ਪ੍ਰਕਾਸ਼ ਵੀ ਕਈ ਟੀਵੀ ਸੀਰੀਅਲਸ ‘ਚ ਕੰਮ ਕਰ ਚੁੱਕੀ ਹੈ । ਦੋਵਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by RIYA ☁️ (@teriadaasx)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network