ਦਿੱਲੀ ਦੇ ਸਾਬਕਾ ਡਿਪਟੀ ਮੇਅਰ ਦੇ ਪੁੱਤਰ ਹਨ ਇਹ ਅਦਾਕਾਰ, ਕਬੀਰ ਸਿੰਘ ਸਮੇਤ ਪ੍ਰਿਯੰਕਾ ਚੋਪੜਾ ਨਾਲ ਨਿਭਾ ਚੁੱਕੇ ਨੇ ਮੁੱਖ ਭੂਮਿਕਾ

Written by  Aaseen Khan   |  September 03rd 2019 03:50 PM  |  Updated: September 03rd 2019 03:50 PM

ਦਿੱਲੀ ਦੇ ਸਾਬਕਾ ਡਿਪਟੀ ਮੇਅਰ ਦੇ ਪੁੱਤਰ ਹਨ ਇਹ ਅਦਾਕਾਰ, ਕਬੀਰ ਸਿੰਘ ਸਮੇਤ ਪ੍ਰਿਯੰਕਾ ਚੋਪੜਾ ਨਾਲ ਨਿਭਾ ਚੁੱਕੇ ਨੇ ਮੁੱਖ ਭੂਮਿਕਾ

ਮਾਡਲ ਅਤੇ ਅਦਾਕਾਰ ਅਰਜਨ ਬਾਜਵਾ ਹਾਲ ਹੀ 'ਚ ਫ਼ਿਲਮ ਕਬੀਰ ਸਿੰਘ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਸੀ। 3 ਸਤੰਬਰ ਨੂੰ ਅਰਜਨ ਬਾਜਵਾ 39 ਸਾਲ ਦੇ ਹੋ ਗਏ ਹਨ। ਦਿੱਲੀ ਦੇ ਜੰਮ ਪਲ ਅਰਜਨ ਬਾਜਵਾ ਦੇ ਪਿਤਾ ਸ਼ਵਿੰਦਰਜੀਤ ਸਿੰਘ ਬਾਜਵਾ ਦਿੱਲੀ ਦੇ ਡਿਪਟੀ ਮੇਅਰ ਰਹਿ ਚੁੱਕੇ ਹਨ। ਉਹ ਭਾਜਪਾ ਦੇ ਦਿੱਗਜ ਨੇਤਾ ਰਹੇ ਹਨ। ਅਰਜਨ ਬਾਜਵਾ ਦੀ ਰੂਚੀ ਸ਼ੁਰੂ ਤੋਂ ਹੀ ਮਾਡਲਿੰਗ 'ਚ ਰਹੀ ਹੈ।

ਅਰਜਨ ਬਾਜਵਾ ਨੇ ਆਪਣੀ ਸਾਰੀ ਪੜ੍ਹਾਈ ਦਿੱਲੀ ਤੋਂ ਹੀ ਹਾਸਿਲ ਕੀਤੀ ਹੈ ਅਤੇ ਐਗਰੀਕਲਚਰ 'ਚ ਡਿਗਰੀ ਵੀ ਹਾਸਿਲ ਕਰ ਚੁੱਕੇ ਹਨ। ਅਰਜਨ ਤਾਈਕਮਾਂਡੋ 'ਚ ਬਲੈਕ ਬੈਲਟ ਹਾਸਿਲ ਕਰ ਚੁੱਕੇ ਹਨ। ਸਪੋਰਟਸ ਮੈਨ ਹੋਣ ਦੇ ਕਾਰਨ ਉਹਨਾਂ ਦੀ ਸ਼ਰੀਰਕ ਦਿੱਖ ਸ਼ੁਰੂ ਤੋਂ ਹੀ ਵਧੀਆ ਰਹੀ ਹੈ ਜਿਸ ਦੇ ਚਲਦਿਆਂ ਉਹਨਾਂ ਕਈ ਨਾਮੀ ਫੈਸ਼ਨ ਡਿਜ਼ਾਈਨਰਸ ਦੇ ਨਾਲ ਕੰਮ ਕੀਤਾ ਹੈ।ਅਰਜਨ ਬਾਜਵਾ ਕਈ ਨਾਮੀ ਬਰੈਂਡਸ ਦਾ ਵਿਗਿਆਪਨ ਵੀ ਕਰ ਚੁੱਕੇ ਹਨ ਜਿੰਨ੍ਹਾਂ 'ਚ ਉਹ ਐਸ਼ਵਰੀਆ ਰਾਏ ਬੱਚਨ, ਕੈਟਰੀਨਾ ਕੈਫ ਅਤੇ ਪ੍ਰੀਤੀ ਜ਼ਿੰਟਾ ਨਾਲ ਨਜ਼ਰ ਆ ਚੁੱਕੇ ਹਨ।

ਵਿਗਿਆਪਨਾਂ 'ਚ ਕੰਮ ਕਰਦੇ ਹੋਏ ਅਰਜਨ ਬਾਜਵਾ ਨੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਐਂਟਰੀ ਕੀਤੀ। ਉਹਨਾਂ ਦੀ ਪਹਿਲੀ ਫ਼ਿਲਮ ਗੁਰੂ 2007 'ਚ ਰਿਲੀਜ਼ ਹੋਈ ਸੀ। 2008 'ਚ ਆਈ ਫ਼ਿਲਮ ਫੈਸ਼ਨ 'ਚ ਅਰਜਨ ਬਾਜਵਾ ਨੇ ਪ੍ਰਿਯੰਕਾ ਚੋਪੜਾ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ ਅਤੇ ਖਾਸੀ ਪ੍ਰਸਿੱਧੀ ਹਾਸਿਲ ਕੀਤੀ।ਇਸ ਤੋਂ ਇਲਾਵਾ ਅਰਜਨ ਬਾਜਵਾ ਆਪਣੇ 18 ਸਾਲ ਦੇ ਕਰੀਅਰ 'ਚ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਜਿੰਨ੍ਹਾਂ 'ਚ ਸਨ ਆਫ਼ ਸਰਦਾਰ, ਕਰੂਕ, ਬੌਬੀ ਜਾਸੂਸ, ਅਤੇ ਰੁਸਤਮ ਕੁਝ ਹਿੱਟ ਫ਼ਿਲਮਾਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network