ਐਕਟਰ ਅਰਜੁਨ ਕਪੂਰ ਤੇ ਮਲਾਇਕਾ ਦਾ ਇੱਕ ਹੋਰ ਰਾਜ ਆਇਆ ਸਾਹਮਣੇ, ਦੇਖੋ ਤਸਵੀਰਾਂ 

Written by  Rupinder Kaler   |  November 26th 2018 08:42 AM  |  Updated: November 26th 2018 08:43 AM

ਐਕਟਰ ਅਰਜੁਨ ਕਪੂਰ ਤੇ ਮਲਾਇਕਾ ਦਾ ਇੱਕ ਹੋਰ ਰਾਜ ਆਇਆ ਸਾਹਮਣੇ, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰ ਅਰਜੁਨ ਕਪੂਰ ਏਨੀਂ ਦਿਨੀਂ ਮਲਾਇਕਾ ਅਰੋੜਾ ਦੇ ਨਾਲ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਆਏ ਦਿਨ ਦੋਵੇਂ ਆਪਣੇ ਪਰਿਵਾਰ ਦੇ ਨਾਲ ਡਿਨਰ ਡੇਟ ਅਤੇ ਪਾਰਟੀ ਕਰਦੇ ਹੋਏ ਨਜ਼ਰ ਆਉਂਦੇ ਹਨ । ਹਾਲ ਹੀ ਵਿੱਚ ਖਬਰਾਂ ਆਈਆਂ ਹਨ ਕਿ ਅਰਜੁਨ ਅਤੇ ਮਲਾਇਕਾ ਨੇ ਇੱਕ ਪ੍ਰਾਪਰਟੀ ਵੀ ਖਰੀਦੀ ਹੈ । ਖਬਰਾਂ ਦੀ ਮੰਨੀਏ ਤਾਂ ਦੋਵਾਂ ਨੇ ਪਾਸ਼ ਇਲਾਕੇ ਵਿੱਚ ਇੱਕ ਘਰ ਖਰੀਦਿਆ ਹੈ ।

ਹੋਰ ਵੇਖੋ : ‘ਪੀਟੀਸੀ ਮਿਊਜ਼ਿਕ ਅਵਾਰਡ 2018 ਨੋਮੀਨੇਸ਼ਨ’ ਪ੍ਰੋਗਰਾਮ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ

Arjun Kapoor and Malaika Arora Arjun Kapoor and Malaika Arora

ਅਰਜੁਨ ਅਤੇ ਮਲਾਇਕਾ ਨੇ ਲੋਖੰਡਵਾਲਾ ਵਿੱਚ ਇੱਕ ਫਲੈਟ ਖਰੀਦਿਆ ਹੈ । ਹੁਣ ਇਹ ਦੋਵੇਂ ਇਕੱਠੇ ਰਹਿੰਦੇ ਹਨ ਜਾਂ ਨਹੀਂ ਇਹ ਤਾਂ ਕਿਸੇ ਨੂੰ ਪਤਾ ਨਹੀਂ ਪਰ ਦੋਵੇਂ ਇਸ ਫਲੈਟ ਦੇ ਇੰਟੀਅਰ 'ਤੇ ਕੰਮ ਜ਼ਰੂਰ ਕਰ ਰਹੇ ਹਨ । ਕੰਮ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਕਪੂਰ ਛੇਤੀ ਹੀ ਆਸ਼ੂਤੋਸ ਦੀ ਫਿਲਮ 'ਪਾਣੀਪਤ' ਦੀ ਸ਼ੂਟਿੰਗ ਕਰਨ ਵਾਲੇ ਹਨ । ਜਦੋਂ ਕਿ ਮਲਾਇਕਾ ਅਰੋੜਾ ਇੱਕ ਟੀਵੀ ਸ਼ੋਅ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ ।

ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਕਪੂਰ ਮਲਾਇਕਾ ਨਾਲ ਡਿਨਰ ਡੇਟ ਤੇ ਦਿਖਾਈ ਦਿੱਤੇ ਸਨ । ਇਸ ਡੇਟ ਦੌਰਾਨ ਅਰਜੁਨ ਨੇ ਆਪਣਾ ਮੂੰਹ ਠੱਕਿਆ ਹੋਇਆ ਸੀ । ਇਸ ਪਾਰਟੀ ਵਿੱਚ ਅਰਜੁਨ ਦੇ ਨਾਲ ਕਨਰ ਜੌਹਰ ਅਤੇ ਅਰਜੁਨ ਦਾ ਚਾਚਾ ਤੇ ਚਾਚੀ ਵੀ ਉਹਨਾਂ ਦੇ ਨਾਲ ਮੌਜੂਦ ਸਨ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network