ਮਲਾਇਕਾ ਅਰੋੜਾ-ਅਰਜੁਨ ਕਪੂਰ ਜਲਦ ਕਰ ਸਕਦੇ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਗ ਜਾਹਿਰ !

Written by  Shaminder   |  October 25th 2018 06:53 AM  |  Updated: October 25th 2018 06:53 AM

ਮਲਾਇਕਾ ਅਰੋੜਾ-ਅਰਜੁਨ ਕਪੂਰ ਜਲਦ ਕਰ ਸਕਦੇ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਗ ਜਾਹਿਰ !

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਜਲਦ ਹੀ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਸਕਦੇ ਨੇ । ਮੰਨਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਸਭ ਦੇ ਸਾਹਮਣੇ ਜਲਦ ਹੀ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਸਕਦੇ ਨੇ । ਕਿਉਂਕਿ ਦੋਨਾਂ ਦੇ ਡੇਟ ਕਰਨ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਹੁਣ ਹਾਲ 'ਚ ਦੋਨਾਂ ਨੂੰ ਇੱਕ ਪਾਰਟੀ ਤੋਂ ਵੀ ਇੱਕਠਿਆਂ ਨਜ਼ਰ ਆਏ ਸਨ । ਫਿਰ ਪਾਰਟੀ ਤੋਂ ਅਰਜੁਨ ਕਪੂਰ ਦੇ ਘਰ ਗਏ ਸਨ । ਇਸ ਤੋਂ ਇਲਾਵਾ ਪਿਛਲੇ ਦਿਨੀਂ ਆਪਣੀ ਫਿਲਮ 'ਨਮਸਤੇ ਇੰਗਲੈਂਦ' ਨੂੰ ਪ੍ਰਮੋਟ ਕਰਨ ਜਦੋਂ ਅਰਜੁਨ ਕਪੂਰ ਪਹੁੰਚੇ ਸਨ ਤਾਂ ਇਸ ਦੌਰਾਨ ਡਾਂਸ ਲਈ ਸਟੇਜ 'ਤੇ ਬੁਲਾਏ ਜਾਣ ਤੋਂ ਬਾਅਦ ਉਹ ਮਲਾਇਕਾ ਨਾਲ ਹੱਥਾਂ 'ਚ ਹੱਥ ਪਾਈ ਸਟੇਜ 'ਤੇ ਪਹੁੰਚੇ ਸਨ ।

ਹੋਰ ਵੇਖੋ : ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਡੇਟ ਦੀਆਂ ਖਬਰਾਂ ‘ਤੇ ਚੁੱਪ ਤੋੜੀ

arjun-kapoor-and-malaika-arora arjun-kapoor-and-malaika-arora

ਹੋਰ ਵੇਖੋ : ਤਿੰਨ ਸਾਲ ਬਾਅਦ “ਹੈਲੋ ਹੈਲੋ” ਨਾਲ ਮੁੜ ਵਾਪਿਸ ਆ ਰਹੀ ਹੈ ਮਲਾਇਕਾ ਅਰੋੜਾ ਖ਼ਾਨ

ਇਸ ਸ਼ੋਅ ਦੇ ਦੌਰਾਨ ਹੀ ਅਜਿਹਾ ਕਰਨ ਤੋਂ ਬਾਅਦ ਹੀ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਹੁਣ ਜ਼ਿਆਦਾ ਦਿਨ ਤੱਕ ਇਹ ਰਿਸ਼ਤਾ ਛਿਪਾ ਕੇ ਨਹੀਂ ਰੱਖਣਗੇ । ਅਰਬਾਜ਼ ਤੋਂ ਵੱਖ ਹੋਣ ਅਤੇ ਉਨ੍ਹਾਂ ਦੀ ਵੀ ਨਵੀਂ ਗਰਲ ਫਰੈਂਡ ਦਾ ਖੁਲਾਸਾ ਹੋਣ ਤੋਂ ਬਾਅਦ ਮਲਾਇਕਾ ਵੀ ਆਪਣੀ ਰਿਲੇਸ਼ਨਸ਼ਿਪ ਨੂੰ ਜ਼ਿਆਦਾ ਸਮੇਂ ਤੱਕ ਛਿਪਾ ਕੇ ਨਹੀਂ ਰੱਖਣਾ ਚਾਹੁੰਦੀ।ਕਿaੁਂਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਅਰਜੁਨ ਕਪੂਰ ਨਾਲ ਦੋਸਤੀ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ ।ਪਰ ਅਰਬਾਜ਼ ਨਾਲ ਵਿਆਹ ਦੇ ਬੰਧਨ 'ਚ ਬੱਝੇ ਹੋਣ ਕਾਰਨ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ ਕੇ ਗੱਲ ਨਹੀਂ ਕੀਤੀ ।

arjun-kapoor-and-malaika-arora arjun-kapoor-and-malaika-arora

ਉਧੱਰ ਸਲਮਾਨ ਵੀ ਆਪਣੀ ਭਾਬੀ ਨਾਲ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ਤੋਂ ਕਾਫੀ ਨਰਾਜ਼ ਦੱਸੇ ਜਾ ਰਹੇ ਸਨ । ਪਰ ਹੁਣ ਦੋਨਾਂ ਦੇ ਰਸਤੇ ਵੱਖ-ਵੱਖ ਨੇ ਤਾਂ ਅਜਿਹੇ 'ਚ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਜਲਦ ਹੀ ਦੋਵੇਂ ਆਪਣੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਸਕਦੇ ਨੇ । ਹੁਣ ਵੇਖਣਾ ਇਹ ਹੈ ਕਿ ਮੀਡੀਆ 'ਚ ਆ ਰਹੀਆਂ ਖਬਰਾਂ ਤੋਂ ਬਾਅਦ ਦੋਵੇਂ ਇਸ ਰਿਲੇਸ਼ਨਸ਼ਿਪ ਨੂੰ ਸਵੀਕਾਰ ਕਰਕੇ ਇਨ੍ਹਾਂ ਕਿਆਸਾਂ 'ਤੇ ਕੋਈ ਵਿਰਾਮ ਲਗਾਉਂਦੇ ਨੇ ਜਾਂ ਨਹੀਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network