ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਡਿਨਰ ਡੇਟ ‘ਤੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | September 18, 2021

ਅਰਜੁਨ ਕਪੂਰ (Arjun Kapoor )  ਅਤੇ ਮਲਾਇਕਾ ਅਰੋੜਾ (Malaika Arora) ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹਨ । ਅਕਸਰ ਦੋਵੇਂ ਇੱਕਠੇ ਨਜ਼ਰ ਆ ਜਾਂਦੇ ਹਨ । ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਸਾਹਮਣੇ ਆਈਆਂ । ਪਰ ਦੋਵਾਂ ਨੇ ਇਸ ਬਾਰੇ ਕਦੇ ਵੀ ਅਧਿਕਾਰਕ ਬਿਆਨ ਨਹੀਂ ਦਿੱਤਾ ਹੈ । ਪਰ ਅਕਸਰ ਇਹ ਜੋੜੀ ਇੱਕਠਿਆਂ ਕਦੇ ਵੈਕੇਸ਼ਨ ਇਨਜੁਆਏ ਕਰਦੀ ਅਤੇ ਕਦੇ ਡਿਨਰ ਡੇਟ ‘ਤੇ ਨਜ਼ਰ ਆ ਜਾਂਦੀ ਹੈ । ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

Arjun -min Image From Instagram

ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰਾ ਸੋਨੀਆ ਮਾਨ ਨੇ ਕੀਤਾ ਵੱਡਾ ਐਲਾਨ

ਇਨ੍ਹਾਂ ਤਸਵੀਰਾਂ ‘ਚ ਦੋਵੇਂ ਡਿਨਰ ਡੇਟ ‘ਤੇ ਨਜ਼ਰ ਆਏ ਹਨ । ਦੋਨਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਹੈ ।ਜਿਵੇਂ ਹੀ ਕੈਮਰਾ ਮੈਨ ਦੋਵਾਂ ਦੀਆਂ ਤਸਵੀਰਾਂ ਖਿੱਚਣ ਲਈ ਪਹੁੰਚੇ ਤਾਂ ਦੋਵੇਂ ਜਲਦੀ-ਜਲਦੀ ਗੱਡੀ ‘ਚ ਬੈਠ ਕੇ ਉੱਥੋਂ ਨਿਕਲ ਗਏ । ਦੋਵੇਂ ਰੇਸਤਰਾਂ ਤੋਂ ਬਾਹਰ ਆਏ ਤਾਂ ਦੋਵਾਂ ਨੇ ਹੱਥਾਂ ‘ਚ ਹੱਥ ਪਾਏ ਹੋਏ ਸਨ । ਮਲਾਇਕਾ ਅਰੋੜਾ ਨੇ ਵ੍ਹਾਈਟ ਕਲਰ ਦੀ ਸ਼ਰਟ ਦੇ ਨਾਲ ਬਲਿਊ ਡੇਨਿਮ ਪਾਈ ਸੀ ।

Arjun k-min Image From Instagram

ਇਸ ਮੌਕੇ ਅਰਜੁਨ ਕਪੂਰ ਨੇ ਟੀ ਸ਼ਰਟ ਪਾਈ ਹੋਈ ਸੀ । ਪਰ ਟੀ ਸ਼ਰਟ ‘ਤੇ ਲਿਖਿਆ ਮੈਸੇਜ ਲੋਕਾਂ ਦਾ ਧਿਆਨ ਖਿੱਚ ਰਿਹਾ ਸੀ । ਉੱਥੇ ਹੀ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਇਸ ਮੈਸੇਜ ਨੂੰ ਵੇਖਣ ਤੋਂ ਬਾਅਦ ਇਸ ‘ਤੇ ਕਮੈਂਟ ਕਰਕੇ ਅਰਜੁਨ ਨੂੰ ਟ੍ਰੋਲ ਵੀ ਕਰ ਰਹੇ ਸਨ । ਕਿਉਂਕਿ ਅਰਜੁਨ ਕਪੂਰ ਦੀ ਟੀ –ਸ਼ਰਟ ‘ਤੇ ਮੈਸੇਜ ਲਿਖਿਆ ਸੀ ‘ਵੈਸਟੇਡ ਯੂਥ’ । ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਭੂਤ ਪੁਲਿਸ ਫ਼ਿਲਮ ਆਈ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੈਫ ਅਲੀ ਖ਼ਾਨ, ਯਾਮੀ ਗੌਤਮ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਏ ਹਨ ।

 

View this post on Instagram

 

A post shared by Voompla (@voompla)

You may also like