ਅੱਜ ਹੈ ਅਰਜੁਨ ਕਪੂਰ ਦਾ ਜਨਮ ਦਿਨ, ਜਨਮ ਦਿਨ ‘ਤੇ ਵਿਸ਼ ਕਰਦੇ ਹੋਏ ਭੈਣ ਅੰਸ਼ੁਲਾ ਨੇ ਪਾਈ ਭਾਵੁਕ ਕਰ ਦੇਣ ਵਾਲੀ ਪੋਸਟ

written by Rupinder Kaler | June 26, 2020

ਅਰਜੁਨ ਕਪੂਰ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ਤੇ ਉਹਨਾਂ ਦੀ ਭੈਣ ਅੰਸ਼ੁਲਾ ਕਪੂਰ ਨੇ ਇੰਸਟਾਗ੍ਰਾਮ ‘ਤੇ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ ਹੈ । ਉਸ ਨੇ ਅਰਜੁਨ ਨੂੰ ਵਿਸ਼ ਕਰਦੇ ਹੋਏ ਲਿਖਿਆ ਹੈ ਕਿ ਉਹ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਪਸੰਦੀਦਾ ਸ਼ਖਸ ਹੈ । ਅੰਸ਼ੁਲਾ ਨੇ ਲਿਖਿਆ ਹੈ ‘ਹੈਪੀ ਬਰਥਡੇ ਅਰਜੁਨ ..ਮੇਰੇ ਸਾਹ ਲੈਣ ਦੀ ਵਜ੍ਹਾ ਤੂੰ ਹੈ, ਮੇਰੇ ਸਭ ਤੋਂ ਪਸੰਦੀਦਾ ਸ਼ਖਸ ਤੇ ਮੇਰੀ ਜ਼ਿੰਦਗੀ ‘ਚ ਸਭ ਤੋਂ ਵੱਧ ਮਹੱਤਵਪੂਰਨ ਸ਼ਖਸ ਤੂੰ ਹੈ ।

https://www.instagram.com/p/B3gmhdIhMY8/

ਉਹ ਸ਼ਖਸ ਜਿਸ ਦੇ ਪਿਆਰ ਵਿੱਚ ਕੋਈ ਬੰਧਨ ਨਹੀਂ ਹੈ …ਉਹ ਸ਼ਖਸ ਜਿਸ ਨੇ ਮੈਨੂੰ ਫੀਲ ਕਰਵਾਇਆ ਕਿ ਮੈਂ ਦੁਨੀਆ ਦੀ ਸਭ ਤੋਂ ਜ਼ਿਆਦਾ ਖੁਸ਼ਹਾਲ ਭੈਣ ਹਾਂ । ਤੂੰ ਮੇਰੀ ਮਜ਼ਬੂਤੀ ਦਾ ਕਾਰਨ ਹੈ, ਜਿਸ ਦੇ ਨਾਲ ਮੈਂ ਹਮੇਸ਼ਾ ਉਠਦੀ ਹਾਂ’ ਅੰਸ਼ੁਲਾ ਨੇ ਅੱਗੇ ਲਿਖਿਆ ਹੈ ‘ਤੂੰ ਮੇਰੀ ਇੱਕ ਪਿਤਾ ਵਾਂਗ ਦੇਖਭਾਲ ਕੀਤੀ ਜਦੋਂ ਤੂੰ ਵੀ ਬੱਚਾ ਸੀ ।

https://www.instagram.com/p/B-rLjntBX1t/

ਜਦੋਂ ਮੇਰੇ ਕੋਲ ਕੁਝ ਨਹੀਂ ਸੀ ਉਦੋਂ ਤੂੰ ਮੈਨੂੰ ਮਜ਼ਬੂਤੀ ਦਿੱਤੀ । ਤੂੰ ਮੈਨੂੰ ਗਿਰਨ ਤੋਂ ਪਹਿਲਾ ਸੰਭਾਲਿਆ । ਤੂੰ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਲੜਨਾ ਹੈ । ਦੁਬਾਰਾ ਕਿਸ ਤਰ੍ਹਾ ਉੱਠੀਏ । ਕਿਸ ਤਰ੍ਹਾਂ ਆਪਣਾ ਸਿਰ ਉੱਚਾ ਰੱਖੀਏ ਤੇ ਹੱਸੀਏ’ । ਇਸ ਤੋਂ ਇਲਾਵਾ ਅੰਸ਼ੁਲਾ ਨੇ ਆਪਣੀ ਮਾਂ ਬਾਰੇ ਵੀ ਬਹੁਤ ਕੁਝ ਲਿਖਿਆ ਹੈ ।

https://www.instagram.com/p/CB4JavhBpRT/?utm_source=ig_embed

You may also like