ਅਰਜੁਨ ਕਪੂਰ ਨੇ ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | July 03, 2021

ਅਰਜੁਨ ਕਪੂਰ ਆਪਣੇ ਬੇਬਾਕ ਬਿਆਨਾਂ ਲਈ ਜਾਣਿਆ ਜਾਂਦਾ ਹੈ । ਹਾਲ ਹੀ ਵਿੱਚ ਉਸ ਨੇ ਆਪਣੀ ਭੈਣ ਜਾਨ੍ਹਵੀ ਕਪੂਰ ਤੇ ਖੁਸ਼ੀ ਕਪੂਰ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਸ ਨੇ ਕਿਹਾ ਹੈ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਹ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਦੇ ਨੇੜੇ ਆ ਗਿਆ ਹੈ। ਪਰ ਉਹ ਅੱਜ ਵੀ ਦੋ ਵੱਖ ਵੱਖ ਪਰਿਵਾਰ ਹਨ ਤੇ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ।

Arjun Kapoor

ਹੋਰ ਪੜ੍ਹੋ :

ਪ੍ਰੀਤੀ ਜ਼ਿੰਟਾ ਨੇ ਆਪਣੇ ਬਗੀਚੇ ‘ਚ ਉਗਾਈ ਸਟ੍ਰਾਬੇਰੀ, ਦੱਸਿਆ ਲਾਕਡਾਊਨ ‘ਚ ਮਾਂ ਦੀ ਮਦਦ ਨਾਲ ਕਿਵੇਂ ਬਣਾਇਆ ਘਰੇਲੂ ਬਗੀਚਾ

Arjun kapoor get angry

ਇੱਕ ਇੰਟਰਵਿਉ ਵਿਚ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ, ‘ਜੇ ਮੈਂ ਕਹਾਂ ਕਿ ਅਸੀਂ ਇਕ ਆਦਰਸ਼ ਪਰਿਵਾਰ ਹਾਂ ਤਾਂ ਇਹ ਬਿਲਕੁਲ ਗ਼ਲਤ ਹੋਵੇਗਾ। ਇਹ ਵੱਖਰੀ ਸੋਚ ਬਾਰੇ ਨਹੀਂ ਹੈ ਪਰ ਅਸੀਂ ਅਜੇ ਵੀ ਵੱਖਰੇ ਪਰਿਵਾਰ ਹਾਂ ਜੋ ਇਕਜੁੱਟ ਹੋਣ ਅਤੇ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਇਕੱਠਿਆਂ ਸ਼ਾਨਦਾਰ ਸਮਾਂ ਹੈ ਪਰ ਅਸੀਂ ਅਜੇ ਵੀ ਇਕਾਈ ਨਹੀਂ ਹਾਂ।

Arjun Kapoor and Janhvi Kapoor

ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਕਿ ਹਰ ਚੀਜ਼ ਸੰਪੂਰਨ ਹੈ। ਇਹ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਅਸੀਂ ਅਜੇ ਵੀ ਚੀਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੋਨੀ ਕਪੂਰ ਨੇ 1983 ਵਿੱਚ ਮੋਨਾ ਸ਼ੌਰੀ ਨਾਲ ਵਿਆਹ ਕਰਵਾ ਲਿਆ ਅਤੇ 1996 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਬੋਨੀ ਅਤੇ ਮੋਨਾ ਦੇ ਬੱਚੇ ਹਨ। ਜਦੋਂ ਕਿ ਜਾਨ੍ਹਵੀ ਤੇ ਖੁਸ਼ੀ ਸ਼੍ਰੀਦੇਵੀ ਦੀਆਂ ਬੇਟੀਆਂ ਹਨ ।

0 Comments
0

You may also like