ਸੋਨਮ-ਕਰੀਨਾ ਅਤੇ ਅਰਜੁਨ ਨੇ ਮਿਲ ਕੇ ਲੰਡਨ ਦੀ ਧਰਤੀ'ਤੇ ਮਚਾਈ ਧੂਮ, ਵੀਡੀਓ ਵਾਇਰਲ

Written by  Gourav Kochhar   |  June 08th 2018 12:25 PM  |  Updated: June 08th 2018 12:25 PM

ਸੋਨਮ-ਕਰੀਨਾ ਅਤੇ ਅਰਜੁਨ ਨੇ ਮਿਲ ਕੇ ਲੰਡਨ ਦੀ ਧਰਤੀ'ਤੇ ਮਚਾਈ ਧੂਮ, ਵੀਡੀਓ ਵਾਇਰਲ

ਕਰੀਨਾ ਕਪੂਰ, ਸੋਨਮ ਕਪੂਰ, ਰਿਆ ਕਪੂਰ ਅਤੇ ਅਰਜੁਨ ਕਪੂਰ Arjun Kapoor ਇਨ੍ਹੀਂ ਦਿਨੀਂ ਲੰਡਨ 'ਚ ਹਨ। ਕਰੀਨਾ, ਸੋਨਮ ਅਤੇ ਰਿਆ ਉੱਥੇ ਵੈਕੇਸ਼ਨ ਇੰਜੁਆਏ ਕਰਨ ਪਹੁੰਚੀਆਂ ਹਨ ਤਾਂ ਉੱਥੇ ਹੀ ਅਰਜੁਨ ਆਪਣੀ ਫਿਲਮ 'ਨਮਸਤੇ ਲੰਡਨ' ਦੀ ਸ਼ੂਟਿੰਗ ਲਈ ਪਹੁੰਚੇ ਹਨ। ਇਸ ਦੌਰਾਨ ਹੀ ਚਾਰਾਂ ਨੇ ਆਪਸ 'ਚ ਮੁਲਾਕਾਤ ਕੀਤੀ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਕਰੀਨਾ ਪਿਜਾ ਖਾਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵੀਡੀਓ 'ਚ ਪੁੱਛੇ ਜਾਣ 'ਤੇ ਉਹ ਕਹਿ ਰਹੀ ਹੈ ਕਿ ਮੈਂ ਸੈਂਡਵਿਚ ਖਾਧਾ ਹੈ।

arjun kapoor

ਦੱਸਣਯੋਗ ਹੈ ਕਿ ਕਰੀਨਾ ਤੈਮੂਰ ਨਾਲ ਬੁੱਧਵਾਰ ਨੂੰ ਲੰਡਨ ਲਈ ਰਵਾਨਾ ਹੋਈ ਸੀ, ਉੱਥੇ ਹੀ ਸੈਫ ਵੀਰਵਾਰ ਨੂੰ ਲੰਡਨ ਲਈ ਨਿਕਲੇ ਹਨ। ਸੋਨਮ ਅਤੇ ਆਨੰਦ ਅਕਸਰ ਲੰਡਨ 'ਚ ਆਪਣਾ ਸਮਾਂ ਬਤੀਤ ਕਰਦੇ ਹਨ। ਵਿਆਹ ਤੋਂ ਬਾਅਦ ਇਹ ਦੋਵੇਂ ਪਹਿਲੀ ਵਾਰ ਲੰਡਨ ਗਏ ਸਨ। ਇਸ ਤੋਂ ਬਾਅਦ ਸੋਨਮ Sonam Kapoor 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜ਼ੀ ਹੋ ਗਈ ਸੀ।

https://www.instagram.com/p/BjufbNPHiZE/

ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਹ ਫ਼ਿਲਮ ਖਿਲਾੜੀ ਕੁਮਾਰ ਅਕਸ਼ੇ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਨਮਸਤੇ ਲੰਦਨ’ ਦਾ ਸੀਕੂਅਲ ਹੈ ਜਿਸ ਨੂੰ ਵਿਪੁਲ ਸ਼ਾਹ ਡਾਇਰੈਕਟ ਕਰ ਰਹੇ ਹਨ। ਪਹਿਲਾਂ ਅਰਜੁਨ Arjun Kapoor ਦੀ ਫ਼ਿਲਮ ‘ਨਮਸਤੇ ਇੰਗਲੈਂਡ’ 2018 ‘ਚ ਦਸੰਬਰ ‘ਚ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫ਼ਿਲਮ ਦੁਸਹਿਰੇ ‘ਤੇ ਰਿਲੀਜ਼ ਹੋਵੇਗੀ।

sonam kapoor


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network