ਆਖਿਰ ਅਰਜੁਨ ਕਪੂਰ ਨੇ ਚਿਹਰੇ ਤੋਂ ਹਟਾਇਆ ਪਰਦਾ, ਮਲਾਇਕਾ ਨਾਲ ਦਿਖਾਈ ਦਿੱਤੇ ਨਵੀਂ ਲੁੱਕ ਵਿੱਚ, ਦੇਖੋ ਤਸਵੀਰਾਂ 

written by Rupinder Kaler | November 29, 2018

ਬਾਲੀਵੁੱਡ ਐਕਟਰ ਅਰਜੁਨ ਕਪੂਰ ਏਨੀਂ ਦਿਨੀਂ ਆਪਣੀ ਨਵੀਂ ਫਿਲਮ ਪਾਣੀਪਤ ਨੂੰ ਲੈ ਕੇ ਕਾਫੀ ਰੂਝੇ ਹੋਏ ਹਨ । ਇਸ ਸਭ ਦੇ ਚਲਦੇ ਉਹ ਮਲਾਇਕਾ ਅਰੋੜਾ ਦੇ ਨਾਲ ਅੰਮ੍ਰਿਤਾ ਅਰੋੜਾ ਦੇ ਘਰ ਪਹੁੰਚੇ ਇਸ ਦੌਰਾਨ ਅਰਜੁਨ ਕਾਫੀ ਕੂਲ ਅੰਦਾਜ਼ ਅਤੇ ਨਵੀਂ ਲੁੱਕ ਵਿੱਚ ਦਿਖਾਈ ਦਿੱਤੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਸਭ ਤੋਂ ਆਪਣਾ ਚਿਹਰਾ ਛੂਪਾਈ ਬੈਠੇ ਸਨ ਤੇ ਉਹ ਹਰ ਸਮੇਂ ਆਪਣੇ ਚਿਹਰੇ 'ਤੇ ਕਾਲੇ ਰੰਗ ਦਾ ਮਾਸਕ ਪਾ ਕੇ ਆਉਂਦੇ ਸਨ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ

arjun-kapoor arjun-kapoor

ਅਰਜੁਨ, ਮਲਾਇਕਾ ਤੋਂ ਇਲਾਵਾ ਅੰਮ੍ਰਿਤਾ ਦੇ ਘਰ ਕਰੀਨਾ ਕਪੂਰ ਦੇ ਨਾਲ ਤੈਮੂਰ ਵੀ ਪਹੁੰਚੇ । ਇਸ ਦੌਰਾਨ ਮਲਾਇਕਾ ਗੋਲਡ ਡ੍ਰੈਸ ਵਿੱਚ ਕਾਫੀ ਬੋਲਡ ਦਿਖਾਈ ਦੇ ਰਹੀ ਸੀ ਜਦੋਂ ਕਿ ਅਰਜੁਨ ਨੀਲੀ ਟੀ-ਸ਼ਰਟ ਵਿੱਚ ਬੇਹੱਦ ਕੂਲ ਦਿਖਾਈ ਦੇ ਰਹੇ ਸਨ । ਇਸ ਦੌਰਾਨ ਅਰਜੁਨ ਆਪਣੀਆ ਮੁੱਛਾਂ ਨੂੰ ਤਾਅ ਦਿੰਦੇ ਦਿਖਾਈ ਦਿੱਤੇ । ਉਹਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆ ਹਨ ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

arjun-kapoor arjun-kapoor

ਕਰੀਨਾ ਕਪੂਰ ਆਪਣੇ ਬੇਟੇ ਦੇ ਨਾਲ ਕੈਜੂਅਲ ਲੁੱਕ ਵਿੱਚ ਦਿਖਾਈ ਦਿੱਤੀ । ਦੱਸ ਦਿੰਦੇ ਹਾਂ ਕਿ ਅਰਜੁਨ ਆਪਣੀ ਨਵੀਂ ਫਿਲਮ ਵਿੱਚ ਕਾਫੀ ਕੂਲ ਅੰਦਾਜ਼ ਵਿੱਚ ਨਜ਼ਰ ਆਉਣਗੇ ਜਿਸ ਲਈ ਉਹ ਬਹੁਤ ਤਿਆਰੀ ਕਰ ਰਹੇ ਹਨ । ਇੱਥੇ ਹੀ ਬਸ ਨਹੀਂ ਉਹ ਮਲਾਇਕਾ ਅਰੋੜਾ ਦੇ ਨਾਲ ਆਪਣੇ ਅਫੇਅਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਹਨ

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

You may also like