
ਬਾਲੀਵੁੱਡ ਐਕਟਰ ਅਰਜੁਨ ਕਪੂਰ Arjun Kapoor ਅੱਜ ਵੀ ਆਪਣੀ ਮਾਂ ਮੋਨਾ ਕਪੂਰ ਨੂੰ ਕਿੰਨਾ ਪਿਆਰ ਕਰਦੇ ਹਨ, ਇਹ ਦੱਸਣ ਦੀ ਲੋੜ ਨਹੀਂ ਹੈ। ਸਮੇਂ-ਸਮੇਂ 'ਤੇ, ਅਦਾਕਾਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਅਕਸਰ ਹੀ ਆਪਣੀ ਮਾਂ ਦੀ ਪੁਰਾਣੀ ਯਾਦਾਂ ਨੂੰ ਸਾਂਝੀਆਂ ਕਰਦੇ ਰਹਿੰਦੇ ਨੇ। ਅੱਜ ਉਨ੍ਹਾਂ ਨੇ ਆਪਣੀ ਮਰਹੂਮ ਮਾਂ ਦੇ ਜਨਮ ਵਰ੍ਹੇਗੰਢ ਉੱਤੇ ਭਾਵੁਕ ਪੋਸਟ ਪਾਈ ਹੈ।
ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ
ਬੋਨੀ ਕਪੂਰ ਦੇ ਪਿਆਰੇ ਅਰਜੁਨ ਕਪੂਰ ਨੇ ਕਈ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਮਰਹੂਮ ਮਾਂ ਮੋਨਾ ਕਪੂਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਹਾਲ ਹੀ 'ਚ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਤੇ ਕਲਾਕਾਰ ਵੀ ਭਾਵੁਕ ਹੋ ਰਹੇ ਹਨ। ਅਰਜੁਨ ਕਪੂਰ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਅਰਜੁਨ ਕਪੂਰ ਨੇ ਇਸ ਤਸਵੀਰ ਦੇ ਨਾਲ ਇੱਕ ਲੰਮੀ ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ- 'ਜਨਮਦਿਨ ਮੁਬਾਰਕ ਮਾਂ... ਫ਼ੋਨ 'ਤੇ ਤੁਹਾਡਾ ਨਾਮ ਦੇਖਣਾ ਯਾਦ ਆ ਰਿਹਾ ਹੈ। ਮੈਨੂੰ ਤੁਹਾਡੇ ਘਰ ਵਾਪਸ ਆਉਣਾ ਯਾਦ ਆਉਂਦਾ ਹੈ। ਮੈਨੂੰ ਤੁਹਾਡੀ ਅਤੇ ਅੰਸ਼ੁਲਾ ਦੀ ਕਦੇ ਨਾ ਖ਼ਤਮ ਹੋਣ ਵਾਲੀ ਗੱਲਬਾਤ ਦੀ ਯਾਦ ਆਉਂਦੀ ਹੈ’
ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਮੈਨੂੰ ਤੁਹਾਡੀ ਯਾਦ ਆਉਂਦੀ ਹੈ ਮਾਂ ਮੈਂ ਤੁਹਾਡਾ ਨਾਮ ਬੋਲਣਾ ਯਾਦ ਕਰਦਾ ਹਾਂ....ਮੈਨੂੰ ਤੁਹਾਡੀ ਮਹਿਕ ਯਾਦ ਆਉਂਦੀ ਹੈ.. ਮੈਂ ਪਰਿਪੱਕ ਹੋਣਾ ਅਤੇ ਮੇਰੀਆਂ ਸਾਰੀਆਂ ਸਮੱਸਿਆਵਾਂ ਦੇ ਤੁਹਾਡੇ ਵੱਲੋਂ ਦਿੱਤੇ ਜਾਂਦੇ ਹੱਲ ਯਾਦ ਆਉਂਦੇ ਨੇ...ਮੈਨੂੰ ਤੁਹਾਡੇ ਨਾਲ ਹੱਸਣ ਦੀ ਯਾਦ ਆਉਂਦੀ ਹੈ...ਮੈਨੂੰ ਠੀਕ ਹੋਣ ਦੀ ਯਾਦ ਆਉਂਦੀ ਹੈ... ਤੁਸੀਂ ਹਮੇਸ਼ਾ ਮੇਰੇ ਨਾਲ ਸੀ, ਇਸ ਲਈ ਮੈਨੂੰ ਸਭ ਕੁਝ ਯਾਦ ਆਉਂਦਾ ਹੈ.... ਮੈਂ ਤੁਹਾਡੇ ਬਿਨਾਂ ਅਧੂਰਾ ਹਾਂ, ਤੁਸੀਂ ਸਾਡੇ ਨਾਲ ਹੋ ਅਤੇ ਮੈਨੂੰ ਉਮੀਦ ਹੈ ਕਿ ਮੇਰਾ ਇਹ ਸੰਸਕਰਣ ਤੁਹਾਨੂੰ ਮਾਣ ਮਹਿਸੂਸ ਕਰਵਾਏਗਾ...ਤੈਨੂੰ ਬਹੁਤ ਪਿਆਰ ਕਰਦਾ ਹਾਂ…ਤੁਹਾਡਾ ਇਮਾਨਦਾਰ ਅਤੇ ਮੋਟੀਆਂ ਗੱਲ੍ਹਾਂ ਵਾਲਾ ਪੁੱਤਰ…’। ਇਹ ਪੋਸਟ ਪੜ ਕੇ ਕਲਾਕਾਰਾਂ ਅਤੇ ਦਰਸ਼ਕਾਂ ਦੀਆਂ ਵੀ ਅੱਖਾਂ ਨਮ ਹੋ ਰਹੀਆਂ ਹਨ।

ਦੱਸ ਦਈਏ ਮੋਨਾ ਕਪੂਰ ਬੋਨੀ ਕਪੂਰ ਦੀ ਪਹਿਲੀ ਪਤਨੀ ਸੀ। ਬੋਨੀ ਅਤੇ ਮੋਨਾ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਤੋਂ ਬਾਅਦ 1996 ਵਿੱਚ ਤਲਾਕ ਲੈ ਲਿਆ ਸੀ। ਕੁਝ ਸਾਲਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਲੜਾਈ ਲੜ ਰਹੀ ਹੈ। ਉਸ ਦੀ ਇੱਛਾ ਸੀ ਕਿ ਉਹ ਆਪਣੇ ਬੇਟੇ ਦੀ ਪਹਿਲੀ ਫ਼ਿਲਮ ਦੇਖ ਸਕੇ ਪਰ ਇਹ ਪੂਰੀ ਨਹੀਂ ਹੋ ਸਕੀ ਅਤੇ ਅਰਜੁਨ ਦੀ ਪਹਿਲੀ ਫ਼ਿਲਮ 'ਇਸ਼ਕਜ਼ਾਦੇ' ਦੇ ਰਿਲੀਜ਼ ਹੋਣ ਤੋਂ ਠੀਕ ਪਹਿਲਾਂ 25 ਮਾਰਚ 2012 ਨੂੰ ਉਸਦੀ ਮੌਤ ਹੋ ਗਈ।