Advertisment

ਗਾਇਕ ਦਿਲਜੀਤ ਇਸ ਸਖਸ਼ ਤੋਂ ਇਲਾਵਾ ਕਿਸੇ ਹੋਰ 'ਤੇ ਨਹੀਂ ਕਰਦਾ ਵਿਸ਼ਵਾਸ਼ !

author-image
By Rupinder Kaler
New Update
ਗਾਇਕ ਦਿਲਜੀਤ ਇਸ ਸਖਸ਼ ਤੋਂ ਇਲਾਵਾ ਕਿਸੇ ਹੋਰ 'ਤੇ ਨਹੀਂ ਕਰਦਾ ਵਿਸ਼ਵਾਸ਼ !
Advertisment
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਏਨੀਂ ਦਿਨੀਂ ਆਪਣੀ ਫ਼ਿਲਮ ਅਰਜੁਨ ਪਟਿਆਲਾ ਦੀ ਪਰਮੋਸ਼ਨ ਵਿੱਚ ਲੱਗੇ ਹੋਏ ਹਨ । ਇਸ ਦੌਰਾਨ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ । ਦਿਲਜੀਤ ਨੇ ਇਸ ਦੌਰਾਨ ਖੁਲਾਸਾ ਕੀਤਾ ਕਿ ਉਸ ਵਿੱਚ ਕਈ ਖਾਮੀਆਂ ਹਨ । ਉਹਨਾਂ ਨੇ ਕਿਹਾ ਕਿ ਉਹ ਛੇਤੀ ਕਿਸੇ ਨੂੰ ਆਪਣਾ ਦੋਸਤ ਨਹੀਂ ਬਣਾ ਸਕਦਾ । ਲੋਕਾਂ ਨਾਲ ਘੁਲਣ ਮਿਲਣ ਵਿੱਚ ਬਹੁਤ ਸਮਾਂ ਲਗਾਉਂਦਾ ਹੈ । https://www.instagram.com/p/B0N1QEFFykG/ ਜਿਹੜਾ ਵਿਅਕਤੀ ਉਸ ਨੂੰ ਪਸੰਦ ਨਹੀਂ ਉਸ ਨਾਲ ਉਸ ਦੀ ਕਦੇ ਨਹੀਂ ਬਣਦੀ ਭਾਵੇਂ ਉਹ ਕਿੱਡੀ ਵੱਡੀ ਕੁਰਸੀ ਤੇ ਬੈਠਾ ਹੋਵੇ । ਦਿਲਜੀਤ ਨੇ ਕਿਹਾ ਕਿ ਉਹ ਕਿਸੇ ਦੀ ਚਾਪਲੂਸੀ ਨਹੀਂ ਕਰ ਪਾਉਂਦਾ ਜੇ ਕਰਦਾ ਵੀ ਹੈ ਤਾਂ ਉਸ ਦਾ ਝੂਠ ਛੇਤੀ ਫੜਿਆ ਜਾਂਦਾ ਹੈ । ਦਿਲਜੀਤ ਏਨਾਂ ਚੀਜਾਂ ਨੂੰ ਹੀ ਆਪਣੀਆ ਕਮੀਆਂ ਗਿਣਦੇ ਹਨ ।
Advertisment
https://www.instagram.com/p/B0NesM7Fcd0/ ਦਿਲਜੀਤ ਨੇ ਕਿਹਾ ਕਿ ਉਹ ਛੇਤੀ ਕੀਤੇ ਕਿਸੇ ਤੇ ਵਿਸ਼ਵਾਸ਼ ਨਹੀਂ ਕਰਦਾ, ਕਿਸੇ ਤੇ ਵਿਸ਼ਵਾਸ਼ ਕਰਨ ਲਈ ਉਸ ਨੂੰ ਸਦੀਆਂ ਲੱਗ ਜਾਂਦੀਆਂ ਹਨ । ਦਿਲਜੀਤ ਨੇ ਕਿਹਾ ਕਿ ਉਹ ਸਿਰਫ਼ ਆਪਣੀ ਮਾਂ ਤੇ ਵਿਸ਼ਵਾਸ਼ ਕਰਦਾ ਹੈ ਇਹੀ ਕਾਰਨ ਹੈ ਕਿ ਉਸ ਨੇ ਕਦੇ ਵੀ ਕਿਸੇ ਤੋਂ ਧੋਖਾ ਨਹੀਂ ਖਾਧਾ । https://www.instagram.com/p/B0GsIm2lgLC/ ਦਿਲਜੀਤ ਨੇ ਕਿਹਾ ਕਿ ਉਹ ਸਰਦਾਰਾਂ ਤੇ ਬਣਨ ਵਾਲੇ ਮਜ਼ਾਕ ਦੇ ਸਖਤ ਖਿਲਾਫ ਹੈ । ਦਿਲਜੀਤ ਨੇ ਕਿਹਾ ਕਿ ਉਹ ਕਦੇ ਵੀ ਉਹ ਫ਼ਿਲਮ ਜਾਂ ਪ੍ਰੋਗਰਾਮ ਨਹੀਂ ਕਰਦਾ ਜਿਸ ਵਿੱਚ ਇੱਕ ਸ਼ਬਦ ਨਾਲ ਵੀ ਸਰਦਾਰਾਂ ਦਾ ਮਜ਼ਾਕ ਉਡਾਇਆ ਜਾਵੇ । ਉਹਨਾਂ ਨੇ ਕਿਹਾ ਕਿ ਭਾਵਂੇ ਕੋਈ ਉਸ ਦਾ ਲੱਖ ਵਾਰ ਮਜ਼ਾਕ ਉਡਾ ਲਵੇ ਪਰ ਉਸ ਦੀ ਪਹਿਚਾਣ ਤੇ ਕੋਈ ਹਮਲਾ ਕਰੇ ਉਸ ਨੂੰ ਬਰਦਾਸ਼ਤ ਨਹੀਂ । https://www.instagram.com/p/Bz-UOralk9u/
Advertisment

Stay updated with the latest news headlines.

Follow us:
Advertisment
Advertisment
Latest Stories
Advertisment