ਦਿਲਜੀਤ ਦੋਸਾਂਝ ਦੀ ਫ਼ਿਲਮ 'ਅਰਜੁਨ ਪਟਿਆਲਾ' ਦਾ ਟਰੇਲਰ ਹੋਇਆ ਰਿਲੀਜ਼, ਨਹੀਂ ਦੇਖਿਆ ਹੋਵੇਗਾ ਕਿਸੇ ਬਾਲੀਵੁੱਡ ਫ਼ਿਲਮ ਦਾ ਅਜਿਹਾ ਟਰੇਲਰ

written by Aaseen Khan | June 20, 2019

ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਦੀ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ। ਟਰੇਲਰ ਦੀ ਗੱਲ ਕਰੀਏ ਤਾਂ ਬੜੇ ਹੀ ਵੱਖਰੇ ਢੰਗ ਦਾ ਇਹ ਟਰੇਲਰ ਹੈ ਜਿਸ 'ਚ ਕਾਮੇਡੀ, ਰੋਮਾਂਸ ਤੇ ਐਕਸ਼ਨ, ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਪਰ ਖ਼ਾਸ ਗੱਲ ਇਹ ਕਿ ਮੇਕਰਸ ਨੇ ਇਸ ਟਰੇਲਰ 'ਚ ਚੀਜ਼ਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।


ਟਰੇਲਰ 'ਚ ਦਿਲਜੀਤ ਦੋਸਾਂਝ ਦਾ ਕਿਰਦਾਰ ਇੱਕ ਚੁਲਬੁਲੇ ਪੁਲਿਸ ਅਫ਼ਸਰ ਦਾ ਹੈ। ਫ਼ਿਲਮ 'ਚ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਦਾ ਗੀਤ ਵੀ ਨਜ਼ਰ ਆਵੇਗਾ। ਫ਼ਿਲਮ ਮਨੋਰੰਜਨ ਨਾਲ ਭਰਪੂਰ ਹੋਣ ਵਾਲੀ ਹੈ। ਰੋਹਿਤ ਜੁਗਰਾਜ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਵਿਜਾਨ , ਭੂਸ਼ਨ ਕੁਮਾਰ , ਕ੍ਰਿਸ਼ਨ ਕੁਮਾਰ , ਅਤੇ ਸੰਦੀਪ ਲੇਜ਼ਲ ਨੇ। ਰਿਤੇਸ਼ ਸ਼ਾਹ ਅਤੇ ਸੰਦੀਪ ਲੇਜ਼ਲ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ।

ਹੋਰ ਵੇਖੋ : ਗੁਰੂ ਰੰਧਾਵਾ ਤੇ ਵਿਰਾਟ ਕੋਹਲੀ ਦੀ ਇਹ ਤਸਵੀਰ ਹੋ ਰਹੀ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ, ਗੁਰੂ ਰੰਧਾਵਾ ਨੇ ਸਾਂਝੀ ਕੀਤੀ ਹੈ ਤਸਵੀਰ

ਇਸ ਤੋਂ ਪਹਿਲਾਂ ਦਿਲਜੀਤ ਅਨੁਸ਼ਕਾ ਸ਼ਰਮਾ ਨਾਲ ਫਿਲੌਰੀ, ਅਤੇ ਉੜਤਾ ਪੰਜਾਬ ਵਰਗੀਆਂ ਬਾਲੀਵੁੱਡ ਫ਼ਿਲਮਾਂ 'ਚ ਸਭ ਦਾ ਦਿਲ ਜਿੱਤ ਚੁੱਕੇ ਹਨ। ਜੇਕਰ ਵਰਕ ਫਰੰਟ ਦਾ ਗੱਲ ਕਰੀਏ ਤਾਂ ਕੱਲ੍ਹ ਯਾਨੀ 21 ਜੂਨ ਨੂੰ ਨੀਰੂ ਬਾਜਵਾ ਨਾਲ ਦਿਲਜੀਤ ਦੋਸਾਂਝ ਪੰਜਾਬੀ ਫ਼ਿਲਮ 'ਛੜਾ' ਲੈ ਕੇ ਆ ਰਹੇ ਹਨ ਜਿਹੜੀ ਕਾਮੇਡੀ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ।

You may also like