ਅਰਜੁਨ ਰਾਮਪਾਲ ਤੋਂ ਵੱਖ ਹੋਣ ਦੇ ਬਾਵਜੂਦ ਮਾਂ ਦੇ ਅੰਤਿਮ ਸਸਕਾਰ 'ਚ ਪਹੁੰਚੀ ਪਤਨੀ ਅਤੇ ਦੋਵੇਂ ਬੇਟੀਆਂ
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਮਾਂ ਦੇ ਅੰਤਿਮ ਸਸਕਾਰ ਦੇ ਮੌਕੇ ਉਨ੍ਹਾਂ ਦੀ ਪਤਨੀ ਮੇਹਰ ਜੇਸਿਆ ਅਤੇ ਦੋਵੇਂ ਬੇਟੀਆਂ ਵੀ ਅੰਤਮ ਸਸਕਾਰ 'ਚ ਪਹੁੰਚੀਆਂ ਹੋਈਆਂ ਸਨ । ਉਂਝ ਤਾਂ ਅਰਜੁਨ ਰਾਮਪਾਲ ਆਪਣੀ ਪਤਨੀ ਨਾਲ ਵੀਹ ਸਾਲ ਪੁਰਾਣੇ ਇਸ ਰਿਸ਼ਤੇ ਨੂੰ ਇਸੇ ਸਾਲ ਮਈ 'ਚ ਖਤਮ ਕਰ ਚੁੱਕੇ ਹਨ । ਪਰ ਉਹ ਆਪਣੇ ਬੱਚਿਆਂ ਦੇ ਬੇਹੱਦ ਕਰੀਬ ਰਹੇ ਨੇ ਅਤੇ ਆਪਣੀਆਂ ਬੇਟੀਆਂ ਨਾਲ ਆਪਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਨੇ।ਪਰ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਲਾਈਮ ਲਾਈਟ ਤੋਂ ਕਾਫੀ ਦੂਰ ਰਹਿੰਦੀਆਂ ਨੇ ।
ਹੋਰ ਵੇਖੋ : ਇਸ ਵਾਰ ਬਾਲੀਵੁੱਡ ‘ਚ ਕਰਵਾ ਹੈ ਖਾਸ, ਦੇਖੋ ਕਿਸ-ਕਿਸ ਸਟਾਰ ਨੇ ਰੱਖਿਆ ਪਹਿਲਾ ਕਰਵਾ
arjun rampal .
ਇਸੇ ਲਈ ਆਪਣੇ ਪਿਤਾ ਨਾਲ ਦੁੱਖ ਦੀ ਇਸ ਘੜੀ 'ਚ ਦੁੱਖ ਸਾਂਝਾ ਕਰਨ ਲਈ ਪਹੁੰਚੀਆਂ । ਅਰਜੁਨ ਰਾਮਪਾਲ ਦੀ ਮਾਂ ਦੇ ਅੰਤਮ ਸਸਕਾਰ ਦੇ ਮੌਕੇ 'ਤੇ ਉਨ੍ਹਾਂ ਦੀ ਗਰਲ ਫਰੈਂਡ ਗੈਬਰੀਲਾ ਵੀ ਪਹੁੰਚੀ ਹੋਈ ਸੀ । ਇੱਕ ਰਿਪੋਰਟ ਮੁਤਾਬਕ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਮਾਂ ਨੂੰ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਹੋਇਆ ਸੀ । ਇਸ ਬਾਰੇ ਉਨ੍ਹਾਂ ਨੇ ਪਿਛਲੇ ਦਿਨੀਂ ਟਵਿੱਟਰ 'ਤੇ ਜਾਣਕਾਰੀ ਵੀ ਸਾਂਝੀ ਕੀਤੀ ਸੀ ।
arjun rampal
ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ । ਦੁੱਖ ਦੀ ਇਸ ਘੜੀ 'ਚ ਉਨ੍ਹਾਂ ਨਾਲ ਦੁੱਖ ਵੰਡਾਉਣ ਲਈ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ ।ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ ਪਲਟਨ ਦੇ ਕਈ ਸਟਾਰਸ ਵੀ ਨਜ਼ਰ ਆਏ ਸਨ । ਦੱਸ ਦਈਏ ਕਿ ਅਰਜੁਨ ਰਾਮਪਾਲ ਨੇ ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਨੇ ।ਉਹ ਆਪਣੀ ਪਤਨੀ ਨਾਲੋਂ ਇਸੇ ਸਾਲ ਮਈ 'ਚ ਰਿਸ਼ਤਾ ਤੋੜ ਚੁੱਕੇ ਹਨ ਅਤੇ ਕਈਆਂ ਲੜਕੀਆਂ ਨਾਲ ਉਨ੍ਹਾਂ ਦੇ ਨਾਂਅ ਜੋੜੇ ਜਾ ਰਹੇ ਸਨ ।
arjun rampal